08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਭਾਜਪਾ ਆਗੂ ਚੇਤ ਰਾਮ ਰਤਨ ਦੀ ਬੰਗਾ ਹਲਕੇ ਤੋਂ ਭਾਜਪਾ-ਉਮੀਦਵਾਰ ਦੀ ਦਾਅਵੇਦਾਰੀ

ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵਾ ਨੂੰ ਸਮਰਪਿਤ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਹਾਈ ਹੋਣ ਵਾਲੇ ਦੁਆਬੇ ਦੇ ਭਾਜਪਾ ਆਗੂ ਚੇਤ ਰਾਮ ਰਤਨ ਨਵਾਂਸ਼ਹਿਰ ਦੀ ਆਪਣੀ ਵੱਖਰੀ ਪਹਿਚਾਣ ਹੈ। ਨਵਾਂਸ਼ਹਿਰ ਦੇ ਸੀਨੀਅਰ ਕੌਂਸਲਰ ਤੇ ਗਰੀਬਾਂ ਦੇ ਹਮਦਰਦ, ਲੋਕ ਸੇਵਕ, ਰੈਗੁਲਰ ਖੂਨਦਾਨੀ, ਗੁਰੂ -ਪੀਰਾਂ, ਦੇਵੀ ਦੇਵਤਿਆਂ ਦੇ ਪ੍ਰੇਮੀ ਹਨ।

Ad Position 21
No active advertisement
ਅਜੀਤ ਡੈਸਕ 08-11-2026
ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵਾ ਨੂੰ ਸਮਰਪਿਤ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸਹਾਈ ਹੋਣ ਵਾਲੇ ਦੁਆਬੇ ਦੇ ਭਾਜਪਾ ਆਗੂ ਚੇਤ ਰਾਮ ਰਤਨ ਨਵਾਂਸ਼ਹਿਰ ਦੀ ਆਪਣੀ ਵੱਖਰੀ ਪਹਿਚਾਣ ਹੈ। ਨਵਾਂਸ਼ਹਿਰ ਦੇ ਸੀਨੀਅਰ ਕੌਂਸਲਰ ਤੇ ਗਰੀਬਾਂ ਦੇ ਹਮਦਰਦ, ਲੋਕ ਸੇਵਕ, ਰੈਗੁਲਰ ਖੂਨਦਾਨੀ, ਗੁਰੂ -ਪੀਰਾਂ, ਦੇਵੀ ਦੇਵਤਿਆਂ ਦੇ ਪ੍ਰੇਮੀ ਹਨ। ਬੰਗਾ ਤੋਂ ਵਿਧਾਨ ਸਭਾ ਟਿਕਟ ਦਾ ਦਾਅਵਾ ਕਰਦਿਆਂ ਇੱਥੇ ਚੇਤ ਰਾਮ ਰਤਨ ਨੇ ਕਿਹਾ ਕਿ ਪਾਰਟੀ ਸੇਵਾ ਕਰਨ ਦਾ ਮੌਕਾ ਦੇਵੇ ਤਾਂ ਉਹ ਬੰਗਾ ਨੂੰ ਹਰਿਆ-ਭਰਿਆ ਬਣਾਉਣ ਲਈ ਨਵੇਂ ਪਾਰਕਾਂ ਦਾ ਨਿਰਮਾਣ, ਮੌਜੂਦਾ ਪਾਰਕਾਂ ਦਾ ਸੁੰਦਰੀਕਰਨ ਕਰਨਾ ਉਨ੍ਹਾਂ ਦਾ ਪਹਿਲਾ ਮਕਸਦ ਹੋਵੇਗਾ । ਉਨ੍ਹਾਂ ਆਖਿਆ ਕਿ ਉਹ ਨਗਰ ਕੌਂਸਲ ਨਵਾਂਸ਼ਹਿਰ ਤੋਂ ਚਾਰ ਵਾਰ ਕੌਂਸਲਰ ਰਹਿਣ ਉਪਰੰਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਭੂਮਿਕਾ ਨਿਭਾਅ ਰਹੇ ਹਨ। ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਪੰਜਾਬ ਵਿੱਚ ਮਜ਼ਬੂਤ ਭਾਜਪਾ ਲੀਡਰਸ਼ਿਪ ਨਾਲ ਡੱਬਲ ਇੰਜਣ ਦੀ ਸਰਕਾਰ ਦਾ ਇਹ ਸੁਪਨਾ ਸਾਕਾਰ ਹੋ ਸਕਦਾ ਹੈ। ਸਮਾਰਟ ਸਿਟੀ ਦਾ ਦਰਜਾ ਮਿਲਣ ਨਾਲ ਬੰਗਾ ਅਤੇ ਨਵਾਂ ਸ਼ਹਿਰ ਵਿੱਚ ਵਿਕਾਸ ਦੀ ਗੰਗਾ ਵਹਾਏਗੀ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਉਸਮਾਨਪੁਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਤਿਉਹਾਰ ਭਾਈਚਾਰਕ ਸਾਂਝ ਵਧਾਉਂਦੇ ਹਨ-ਤਲਵੰਡੀ ਜੱਟਾਂ
Ad Position 24