08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡੀ.ਸੀ. ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਸੜੋਆ ਬਾਜ਼ਾਰ ’ਚ ਥਾਂ-ਥਾਂ ਲੱਗੇ ਪਟਾਕਿਆਂ ਦੇ ਸਟਾਲ

ਸੜੋਆ, 9 ਨਵੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੀਵਾਲੀ ਦੇ ਤਿਉਹਾਰ ’ਤੇ ਪਟਾਕੇ ਵੇਚਣ ਵਾਲਿਆਂ ਲਈ ਕੱਢੇ ਗਏ ਡਰਾਅ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਟਾਕਾ ਵਿਕਰੇਤਾ ਵਲੋਂ ਖੂਬ ਪਟਾਕੇ ਵੇਚੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀਵਾਲੀ ਦੇ ਮੌਕੇ ’ਤੇ ਬਜ਼ਾਰ ਵਿੱਚ ਬਹੁਤ ਭੀੜ ਨਾਲ ਪੈਦਾ ਹੋਣ ਵਾਲੀਆਂ ਸਮੱਸਿਆ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ’ਚ ਕੁਝ ਦੁਕਾਨਦਾਰਾਂ ਦੇ ਨਾਂ ’ਤੇ ਪਟਾਕਾ ਵੇਚਣ ਦਾ ਲਾਇਸੰਸ ਦੇਣ ਦੇ ਨਾਲ-ਨਾਲ ਥਾਵਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਸਨ ਪਰ ਸਰਕਾਰ ਦੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਅੱਖੋਂ ਪਰੋਖੋ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 10-11-2026
ਸੜੋਆ, 9 ਨਵੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੀਵਾਲੀ ਦੇ ਤਿਉਹਾਰ ’ਤੇ ਪਟਾਕੇ ਵੇਚਣ ਵਾਲਿਆਂ ਲਈ ਕੱਢੇ ਗਏ ਡਰਾਅ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਟਾਕਾ ਵਿਕਰੇਤਾ ਵਲੋਂ ਖੂਬ ਪਟਾਕੇ ਵੇਚੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀਵਾਲੀ ਦੇ ਮੌਕੇ ’ਤੇ ਬਜ਼ਾਰ ਵਿੱਚ ਬਹੁਤ ਭੀੜ ਨਾਲ ਪੈਦਾ ਹੋਣ ਵਾਲੀਆਂ ਸਮੱਸਿਆ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ’ਚ ਕੁਝ ਦੁਕਾਨਦਾਰਾਂ ਦੇ ਨਾਂ ’ਤੇ ਪਟਾਕਾ ਵੇਚਣ ਦਾ ਲਾਇਸੰਸ ਦੇਣ ਦੇ ਨਾਲ-ਨਾਲ ਥਾਵਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਸਨ ਪਰ ਸਰਕਾਰ ਦੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਅੱਖੋਂ ਪਰੋਖੋ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀ ਪਟਾਕਾ ਵਿਕਰੇਤਾਵਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਰਹੇ। ਉਦਾਹਰਨ ਦੇ ਤੌਰ ’ਤੇ ਸੜੋਆ ’ਚੋਂ ਕਾਸਮ ਨਾਂ ਦੇ ਵਿਅਕਤੀ ਨੂੰ ਲਾਇਸੰਸ ਜਾਰੀ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੀ ਗਰਾਊਡ ਨੂੰ ਵੀ ਨਿਸ਼ਚਿਤ ਕੀਤਾ ਗਿਆ ਪਰ ਉਸ ਥਾਂ ਕਿਸੇ ਵੀ ਪਟਾਕਾ ਵਿਕਰੇਤਾ ਜਾ ਕੋਈ ਵੀ ਸਟਾਲ ਨਹੀਂ ਲੱਗਾ ਦੁਕਾਨਦਾਰਾਂ ਵੱਲੋਂ ਆਪਣੀ ਆਪਣੀ ਦੁਕਾਨਾਂ ਦੇ ਮੂਹਰੇ ਸਟਾਲ ਲਗਾ ਕੇ ਪਟਾਕੇ ਵੇਚੇ ਗਏ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਪ੍ਰਸ਼ਾਸਨ ਦਿਨ ਦਿਹਾੜੇ ਕੋਈ ਵੀ ਆਦੇਸ਼ ਜਾਰੀ ਕਰਦੇ ਹਨ ਉਹ ਜਮੀਨੀ ਪੱਧਰ ’ਤੇ ਲਾਗੂ ਹੋਣ ਦੀ ਬਜਾਏ ਕਾਗਜਾਂ ਦੇ ਰੂਪ ਵਿੱਚ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਨਿਰਧਾਰਿਤ ਸਥਾਨ ਦੀ ਬਜਾਏ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਵਿਕਦੇ ਰਹੇ ਪਟਾਕੇ ਅਗਲੀ ਖ਼ਬਰ ਰਾਤ ਦੇ ਹਨੇਰੇ ’ਚ ਨਾਜਾਇਜ਼ ਮਾਈਨਿੰਗ ਦੇ ਟਿੱਪਰਾਂ ਦੀ ਆਵਾਜਾਈ ਤੋਂ ਚਣਕੋਈ ਵਾਸੀ ਪ੍ਰੇਸ਼ਾਨ
Ad Position 24