ਪ੍ਰੋਫੈਸਰ ਦੇ ਘਰ ਲੱਗੀ ਅੱਗ ਘਰੇਲੂ ਸਮਾਨ ਦਾ ਭਾਰੀ ਨੁਕਸਾਨ
ਬੰਗਾ, 10 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਦੇ ਚਰਨ ਕੰਵਲ ਰੋਡ ਨੇੜੇ ਸੇਂਟ ਸੋਲਜਰ ਸਕੂਲ ਵਾਲੀ ਗਲੀ ’ਚ ਇੱਕ ਪ੍ਰੋਫੈਸਰ ਦੇ ਘਰ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ। ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਪ੍ਰੋ: ਆਬਿਦ ਵਕਾਰ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਕੋਲ ਮਲੇਰਕੋਟਲਾ ਗਏ ਹੋਏ ਸਨ।
ਅ
ਅੱਗ ਨਾਲ ਹੋਏ ਨੁਕਸਾਨ ਸੰਬੰਧੀ ਦੱਸਦੇ ਹੋਏ ਪ੍ਰੋ. ਆਬਿਦ ਵਕਾਰ।
11-11-2026
ਬੰਗਾ, 10 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਦੇ ਚਰਨ ਕੰਵਲ ਰੋਡ ਨੇੜੇ ਸੇਂਟ ਸੋਲਜਰ ਸਕੂਲ ਵਾਲੀ ਗਲੀ ’ਚ ਇੱਕ ਪ੍ਰੋਫੈਸਰ ਦੇ ਘਰ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ। ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਪ੍ਰੋ: ਆਬਿਦ ਵਕਾਰ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਕੋਲ ਮਲੇਰਕੋਟਲਾ ਗਏ ਹੋਏ ਸਨ। ਇਸ ਦੌਰਾਨ ਗੁਆਂਢੀਆਂ ਨੇ ਘਰ ਦੇ ਪਿਛਲੇ ਪਾਸੇ ਤੋਂ ਧੂੰਆਂ ਨਿਕਲਦਾ ਦੇਖਿਆ ਅਤੇ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ। ਘਰ ਪਹੁੰਚਣ ’ਤੇ ਅੰਦਰਲੇ ਹਿੱਸੇ ਦੀ ਹਾਲਤ ਕਾਫੀ ਨੁਕਸਾਨੀ ਹੋਈ ਮਿਲੀ। ਅੱਗ ਅਤੇ ਧੂੰਏਂ ਕਾਰਨ ਕੰਧਾਂ, ਛੱਤਾਂ, ਵਾਸ਼ਿੰਗ ਮਸ਼ੀਨ, ਏ.ਸੀ. ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਪ੍ਰਭਾਵਿਤ ਹੋਇਆ, ਜਦਕਿ ਕੁਝ ਕਿਤਾਬਾਂ ਵੀ ਸੜ ਗਈਆਂ। ਮੁਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਦੀਵਾਲੀ ਦੀ ਆਤਿਸ਼ਬਾਜ਼ੀ ਦੀ ਚਿੰਗਾਰੀ ਜਾਂ ਕੋਈ ਹੋਰ ਕਾਰਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਪਰ ਅਸਲ ਕਾਰਨ ਦੀ ਪੁਸ਼ਟੀ ਨਹੀਂ ਹੋਈ। ਘਰ ਦੇ ਮਾਲਕ ਅਤੇ ਗੁਆਂਢੀਆਂ ਨੇ ਕਿਸੇ ਸ਼ਰਾਰਤ ਦਾ ਸ਼ੱਕ ਨਹੀਂ ਜਤਾਇਆ। ਇਸ ਘਟਨਾ ਕਾਰਨ ਪਰਿਵਾਰ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ।