ਚੂਹੜ ਸਿੰਘ ਨਮਿਤ ਪਾਠ ਦੇ ਭੋਗ ਅੱਜ
ਮਜਾਰੀ ਸਾਹਿਬਾ, 10 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰਦੁਆਰਾ ਸ਼ਹੀਦ ਬਾਬਾ ਕਰਤਾਰ ਸਿੰਘ ਪਿੰਡ ਸਜਾਵਲਪੁਰ (ਨੇੜੇ ਮਜਾਰੀ) ਵਿਖੇ 30 ਸਾਲ ਤੋਂ ਲਗਾਤਾਰ ਮੁੱਖ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਗਿਆਨੀ ਚੂਹੜ ਸਿੰਘ ਜੋ ਬੀਤੇ ਦਿਨੀਂ 93 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਨਮਿਤ ਰੱਖੇ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਅੱਜ 11 ਨਵੰਬਰ ਨੂੰ ਦੁਪਹਿਰ 11 ਤੋਂ ਲੈ ਕੇ 1 ਵਜੇ ਤੱਕ ਹੋਵੇਗੀ।
ਅਜੀਤ ਡੈਸਕ
11-11-2026