ਔੜ ਵਿਖੇ ਵਿਸ਼ਵਕਰਮਾ ਜੀ ਦੇ 57 ਵੇਂ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਭਾਰੀ ਗਿਣਤੀ ’ਚ ਸੰਗਤਾਂ ਅਸਥਾਨ ’ਤੇ ਹੋਈਆਂ ਨਤਮਸਤਕ
ਔੜ/ਝਿੰਗੜਾਂ, 10 ਨਵੰਬਰ (ਕੁਲਦੀਪ ਸਿੰਘ ਝਿੰਗੜ)-ਵਿਸ਼ਵਕਰਮਾ ਮੰਦਰ ਔੜ ਵਿਖੇ ਵਿਸ਼ਵਕਰਮਾ ਵੈਲਫੇਅਰ ਕਮੇਟੀ ਔੜ ਵੱਲੋਂ ਦੇਸ਼ ਵਿਦੇਸ਼ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਿਆਨ ਵਿਗਿਆਨ ਤੇ ਸ਼ਿਲਪ ਕਲਾ ਦੇ ਜਨਮ ਦਾਤਾ ਭਗਵਾਨ ਵਿਸ਼ਵਕਰਮਾ ਜੀ ਦੇ 57ਵੇਂ ਮਹਾਨ ਸਲਾਨਾ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਸਵੇਰੇ 8 ਵਜੇ ਹਵਨ ਪੂਜਾ ਦੀ ਰਸਮ ਕਰਨ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਗਏ।
ਔੜ/ਝਿੰਗੜਾਂ, 10 ਨਵੰਬਰ (ਕੁਲਦੀਪ ਸਿੰਘ ਝਿੰਗੜ)-ਵਿਸ਼ਵਕਰਮਾ ਮੰਦਰ ਔੜ ਵਿਖੇ ਵਿਸ਼ਵਕਰਮਾ ਵੈਲਫੇਅਰ ਕਮੇਟੀ ਔੜ ਵੱਲੋਂ ਦੇਸ਼ ਵਿਦੇਸ਼ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗਿਆਨ ਵਿਗਿਆਨ ਤੇ ਸ਼ਿਲਪ ਕਲਾ ਦੇ ਜਨਮ ਦਾਤਾ ਭਗਵਾਨ ਵਿਸ਼ਵਕਰਮਾ ਜੀ ਦੇ 57ਵੇਂ ਮਹਾਨ ਸਲਾਨਾ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਸਵੇਰੇ 8 ਵਜੇ ਹਵਨ ਪੂਜਾ ਦੀ ਰਸਮ ਕਰਨ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਗਏ। ਜਿਸ ਵਿੱਚ ਗੁਰਲਾਲ ਸਿੰਘ ਨਾਮਧਾਰੀ ਦੇ ਜਥੇ ਤੋਂ ਇਲਾਵਾ ਨਾਮਵਰ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਗਿਆਨੀ ਗੁਰਦੀਪ ਸਿੰਘ ਉੜਾਪੜ ਦੇ ਜਥੇ ਵਲੋਂ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਸਬੰਧੀ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿੱਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ, ਕੁਲਜੀਤ ਸਿੰਘ ਸਰਹਾਲ ਚੇਅਰਮੈਨ ਜਲ ਸਰੋਤ ਵਿਭਾਗ ਪੰਜਾਬ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ, ਸਤਵਿੰਦਰ ਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਬੰਗਾ ਸ਼੍ਰੋਮਣੀ ਅਕਾਲੀ ਦਲ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸੁਦੇਸ਼ ਕੁਮਾਰ ਸਾਬਕਾ ਡੀ. ਆਈ. ਜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਸਮੂਹ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੱਤੀ। ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨਾਮਧਾਰੀ, ਵਾਈਸ ਪ੍ਰਧਾਨ ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ, ਸਕੱਤਰ ਜਸਪਾਲ ਸਿੰਘ ਚਾਨਾ ਗੜ੍ਹਪਧਾਣਾ ਨੇ ਆਪਣੇ ਸਾਥੀ ਪ੍ਰਬੰਧਕਾਂ ਨਾਲ ਦਾਨੀ ਸੇਵਾਦਾਰਾਂ ਤੇ ਵੱਖ-ਵੱਖ ਪੁੱਜੇ ਰਾਜਨੀਤਿਕ ਆਗੂਆਂ ਨੂੰ ਸਨਮਾਨਿਤ ਕੀਤਾ। ਅੰਤ ਵਿੱਚ ਲਖਵੀਰ ਸਿੰਘ ਲੱਖਾ ਨੇ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਨਿਭਾਉਂਦਿਆਂ ਉਨ੍ਹਾਂ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਅਤੇ ਸਹਿਯੋਗ ਦੇਣ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਚੇਤਨ ਸਿੰਘ ਗੜ੍ਹੀ ਸਾਬਕਾ ਸਰਪੰਚ, ਪ੍ਰਧਾਨ ਜਰਨੈਲ ਸਿੰਘ ਨਾਮਧਾਰੀ, ਵਾਈਸ ਪ੍ਰਧਾਨ ਤਰਸੇਮ ਸਿੰਘ ਬਿੱਟੂ ਮੀਰਪੁਰ ਲੱਖਾ, ਵਾਈਸ ਸਕੱਤਰ ਜੋਗਾ ਸਿੰਘ ਭੋਗਲ, ਵਾਈਸ ਖਜ਼ਾਨਚੀ ਬਲਵਿੰਦਰ ਸਿੰਘ ਸਿਆਣ, ਪਵਨਜੀਤ ਸਿੰਘ ਸਿੱਧੂ ਗੁਣਾਚੌਰ, ਗੁਰਦੀਪ ਸਿੰਘ ਸਿਆਣ, ਹਰਦੀਪ ਸਿੰਘ ਚੱਗਰ, ਮਨਪ੍ਰੀਤ ਸਿੰਘ ਲਾਇਲ, ਲਾਡੀ ਮੱਲਾ ਬੇਦੀਆਂ, ਜਸਵੰਤ ਕੁਮਾਰ ਸੋਨੂੰ ਐਲ. ਆਈ. ਸੀ ਔੜ, ਬਲਦੇਵ ਸਿੰਘ ਸੀਰਾ, ਰਾਮਾ ਨੰਦ ਭਨੋਟ ਔੜ, ਜਸਪਾਲ ਸਿੰਘ ਸਿਆਣ, ਹੈਪੀ ਕਾਰਖਾਨੇ ਵਾਲੇ, ਸਰਬਜੀਤ ਸਿੰਘ ਨਾਮਧਾਰੀ ਗੜ੍ਹਪਧਾਣਾ, ਬਲਵਿੰਦਰ ਸਿੰਘ ਸਿਆਣ, ਦੇਵਾ ਨਾਮਧਾਰੀ, ਗੁਰਜੀਤ ਸਿੰਘ ਗੜ੍ਹਪਧਾਣਾ, ਸਤਵਿੰਦਰ ਸਿੰਘ ਚੱਗਰ, ਹਰਜਿੰਦਰ ਸਿੰਘ ਮੀਰਪੁਰ ਲੱਖਾ, ਸੁਰਿੰਦਰ ਸਿੰਘ ਸਿਆਣ, ਜਥੇ ਨਛੱਤਰ ਸਿੰਘ ਸੋਢੀ, ਸੁਰਿੰਦਰ ਸਿੰਘ ਭੋਗਲ ਗੜੁਪੜ, ਸੰਤੋਖ ਸਿੰਘ ਫਲੌਰਾ, ਕੁਲਵਿੰਦਰ ਸਿੰਘ ਸੈਭੀ, ਮਨਪ੍ਰੀਤ ਸਿੰਘ ਲਾਇਲ, ਗੁਰਿੰਦਰ ਸਿੰਘ ਭੋਗਲ, ਲਖਵੀਰ ਰਾਮ, ਕਾਲਾ ਠੇਕੇਦਾਰ, ਸਿਮਰਨਜੀਤ ਸਿੰਘ, ਭੁਪਿੰਦਰ ਸਿੰਘ ਗੜ੍ਹੀ, ਸੁਰਿੰਦਰ ਛਿੰਦਾ, ਗਿਆਨੀ ਸਮਸ਼ੇਰ ਸਿੰਘ ਆਦਿ ਹਾਜ਼ਰ ਸਨ।