ਕਾਠਗੜ੍ਹ ਵਿਖੇ 14 ਨੂੰ ਹੋਵੇਗੀ ਅਥਲੈਟਿਕ ਮੀਟ
ਕਾਠਗੜ੍ਹ, 11 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੀ ਧਰਤੀ ਇੱਕ ਵਾਰ ਫਿਰ ਖੇਡਾਂ ਦੇ ਰੰਗ ਵਿੱਚ ਰੰਗੀ ਜਾਵੇਗੀ। ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਵਿੱਕੀ ਚੌਧਰੀ ਕਾਠਗੜ੍ਹ ਵਲੋਂ ਵੱਡਾ ਉਪਰਾਲਾ ਕਰਦਿਆਂ ਕਾਠਗੜ੍ਹ ਵਿਖੇ 14 ਨਵੰਬਰ ਨੂੰ ਇੱਕ ਰੋਜ਼ਾ ਲਹਿਰ ਵਾਲੀਬਾਲ ਲੀਗ ਅਤੇ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਵਿੱਕੀ ਚੌਧਰੀ ਕਾਠਗੜ੍ਹ
12-11-2026