ਪਿੰਡ ਹੈਡੋਂ ਬੇਟ ਵਿਖੇ ਹੋਏ ਵਿਕਾਸ ਕੰਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਪੰਮਾ ਅਤੇ ਅਮਰਜੀਤ ਸੋਨੂੰ।
ਪਿੰਡ ਹੈਡੋਂ ਬੇਟ ਵਿਖੇ ਵਿਕਾਸ ਕੰਮਾਂ ਦੀ ਲੱਗੀ ਝੜੀ-ਪਵਨ ਕੁਮਾਰ ਪੰਮਾ
ਰੱਤੇਵਾਲ, 20 ਨਵੰਬਰ (ਅਸ਼ੋਕ ਕੁਮਾਰ ਲੀਲ)-ਬਲਾਕ ਸੰਮਤੀ ਚੋਣਾਂ ਲੜ ਚੁੱਕੇ ਪਵਨ ਕੁਮਾਰ ਪੰਮਾ ਅਤੇ ਅਮਰਜੀਤ ਸੋਨੂੰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਸੀ। ਉਦੋਂ ਤੋਂ ਹੀ ਉਨ੍ਹਾਂ ਵਲੋਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਬੇਨਤੀ ਕੀਤੀ ਗਈ ਸੀ।
ਰੱਤੇਵਾਲ, 20 ਨਵੰਬਰ (ਅਸ਼ੋਕ ਕੁਮਾਰ ਲੀਲ)-ਬਲਾਕ ਸੰਮਤੀ ਚੋਣਾਂ ਲੜ ਚੁੱਕੇ ਪਵਨ ਕੁਮਾਰ ਪੰਮਾ ਅਤੇ ਅਮਰਜੀਤ ਸੋਨੂੰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਵਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਸੀ। ਉਦੋਂ ਤੋਂ ਹੀ ਉਨ੍ਹਾਂ ਵਲੋਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਬੇਨਤੀ ਕੀਤੀ ਗਈ ਸੀ। ਜਿਸ ’ਤੇ ਕੰਮ ਕਰਦਿਆਂ ਹਲਕਾ ਵਿਧਾਇਕਾ ਵਲੋਂ ਪਹਿਲ ਦੇ ਅਧਾਰ ’ਤੇ ਪਿੰਡ ਹੈਡੋਂ ਬੇਟ ਦੇ ਕੰਮਾਂ ਨੂੰ ਬੜੀ ਤੇਜ਼ੀ ਨਾਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਨਾ ਬਣੀ ਪਿੰਡ ਦੀ ਇੱਕ ਮੇਨ ਗਲੀ ਬਣਾ ਕੇ ਹਲਕਾ ਵਿਧਾਇਕਾ ਨੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ। ਪਵਨ ਕੁਮਾਰ ਪੰਮਾ ਅਤੇ ਅਮਰਜੀਤ ਸੋਨੂੰ ਨੇ ਦੱਸਿਆ ਕਿ 2027 ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਉਹ ਗਰਾਊਂਡ ਲੈਵਲ ’ਤੇ ਮਿਹਨਤ ਕਰਕੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਨੂੰ ਫਿਰ ਤੋਂ ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਹਨ।