21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰਾਜੂ ਮਾਜਰਾ ਨਜ਼ਦੀਕ ਬਣ ਰਹੀ ਨਵੀਂ ਪੁਲੀ ਦੇ ਕਾਰਜ ਦੀ ਧੀਮੀ ਗਤੀ ਕਾਰਨ ਇਲਾਕਾ ਵਾਸੀ ਹੋ ਰਹੇ ਹਨ ਖੱਜਲ ਖੁਆਰ

ਬਲਾਚੌਰ, 21 ਨਵੰਬਰ (ਨਰੇਸ਼ ਧੌਲ) - ਬਲਾਚੌਰ ਤੋਂ ਭੱਦੀ ਨੂਰਪੁਰ ਬੇਦੀ ਜਾਣ ਵਾਲੀ ਮੁੱਖ ਸੜਕ ’ਤੇ ਰਾਜੂ ਮਾਜਰਾ ਮੋੜ ਦੇ ਨਜ਼ਦੀਕ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਪੁਲੀ ਦੇ ਕਾਰਜ ਦੀ ਧੀਮੀ ਗਤੀ ਹੋਣ ਕਾਰਨ ਲੰਬੇ ਸਮੇਂ ਤੋਂ ਇਲਾਕਾ ਵਾਸੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਪੰਜ ਛੇ ਮਹੀਨਿਆਂ ਤੋਂ ਇਸ ਪੁਲੀ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਉਪਰੰਤ ਵੀ ਇਹ ਕਾਰਜ ਪੂਰੀ ਤਰਾਂ ਮੁਕੰਮਲ ਨਹੀਂ ਹੋ ਸਕਿਆ।

Ad Position 21
No active advertisement
ਅਜੀਤ ਡੈਸਕ 22-11-2026
ਬਲਾਚੌਰ, 21 ਨਵੰਬਰ (ਨਰੇਸ਼ ਧੌਲ) - ਬਲਾਚੌਰ ਤੋਂ ਭੱਦੀ ਨੂਰਪੁਰ ਬੇਦੀ ਜਾਣ ਵਾਲੀ ਮੁੱਖ ਸੜਕ ’ਤੇ ਰਾਜੂ ਮਾਜਰਾ ਮੋੜ ਦੇ ਨਜ਼ਦੀਕ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਨਵੀਂ ਪੁਲੀ ਦੇ ਕਾਰਜ ਦੀ ਧੀਮੀ ਗਤੀ ਹੋਣ ਕਾਰਨ ਲੰਬੇ ਸਮੇਂ ਤੋਂ ਇਲਾਕਾ ਵਾਸੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਪੰਜ ਛੇ ਮਹੀਨਿਆਂ ਤੋਂ ਇਸ ਪੁਲੀ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਉਪਰੰਤ ਵੀ ਇਹ ਕਾਰਜ ਪੂਰੀ ਤਰਾਂ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਚੱਲ ਰਹੇ ਕਾਰਜ ਕਾਰਨ ਵਾਹਨ ਚਾਲਕ ਪੁਲੀ ਵਾਲੇ ਸਥਾਨ ਦੇ ਸਾਈਡਾਂ ਤੋਂ ਹੋ ਕੇ ਲੰਘ ਰਹੇ ਹਨ ਜਿਸ ਰਸਤੇ ਦੇ ਹਾਲਾਤ ਬਹੁਤ ਹੀ ਬਦਤਰ ਹੋਏ ਪਏ ਹਨ। ਵੱਡੇ- ਵੱਡੇ ਖੱਡੇ ਉੜਦੀ ਧੂੜ ਰੋਜ਼ਾਨਾ ਹੀ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਖੱਡ ਵਿੱਚ ਸਿਮਿੰਟ ਵਾਲਾ ਕਾਜਵੇ ਬਣਾਇਆ ਗਿਆ ਸੀ ਜਿਸ ਕਾਰਨ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਆਉਣ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆਉਂਦੀ ਸੀ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਕਾਜਵੇ ਦੀ ਥਾਂ ’ਤੇ ਪੁਲੀ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਭਾਵੇਂ ਇਸ ਕਾਰਜ ਨਾਲ ਚਿਰਾਂ ਤੋਂ ਲਟਕ ਰਹੀ ਸਮੱਸਿਆ ਦਾ ਹੱਲ ਪੂਰੀ ਤਰ੍ਹਾਂ ਹੁੰਦਾ ਲੱਗ ਰਿਹਾ ਹੈ ਪ੍ਰੰਤੂ ਕਾਰਜ ਕਰਨ ਦੀ ਧੀਮੀ ਗਤੀ ਕਾਰਨ ਸਮੁੱਚੇ ਵਾਹਨ ਚਾਲਕ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਕਾਰਜ ਨੂੰ ਛੇਤੀ ਤੋਂ ਛੇਤੀ ਪੂਰਾ ਕਰਵਾ ਕੇ ਚਾਲੂ ਕਰਵਾਇਆ ਜਾਵੇ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਐਮ.ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਕਰਵਾਇਆ ਖੇਡ ਮੇਲਾ ‘ਸਪੋਰਟੋਪੀਆ 2026’ ਅਗਲੀ ਖ਼ਬਰ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਧਾਰਮਿਕ ਸਮਾਗਮ ਕਰਵਾਉਣੇ ਜ਼ਰੂਰੀ - ਕਮਲਜੀਤ ਬੰਗਾ
Ad Position 24