26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇਮੀਗ੍ਰੇਸ਼ਨ ਵਕੀਲ ਪਵਨਦੀਪ ਕੌਰ ਢਿੱਲੋਂ ਦੀ ਕਰਵਾਈ ਸ਼ਿਵ ਚੰਦ ਸਕੂਲ ’ਚ ਸਕਿੱਲ ਵਰਕਸ਼ਾਪ

ਸਾਹਲੋਂ, 26 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਸਕਿੱਲ ਵਰਕਸ਼ਾਪ ਦੌਰਾਨ ਯੂਨਾਈਟਿਡ ਕਿੰਗਡਮ ’ਚ ਜਨਮੀ ਪ੍ਰਸਿੱਧ ਇਮੀਗ੍ਰੇਸ਼ਨ ਵਕੀਲ, ਉੱਦਮੀ ਅਤੇ ਹਵਾਈ ਇਮੀਗ੍ਰੇਸ਼ਨ ਲੰਡਨ ਦੀ ਸੰਸਥਾਪਕ ਤੇ ਸੀ. ਈ.

Ad Position 21
No active advertisement
ਸਕਿੱਲ ਵਰਕਸ਼ਾਪ ਲਗਾਉਣ ਸਮੇ। ਤਸਵੀਰ : ਜਰਨੈਲ ਸਿੰਘ ਨਿੱਘ੍ਹਾ 27-11-2026
ਸਾਹਲੋਂ, 26 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਸਕਿੱਲ ਵਰਕਸ਼ਾਪ ਦੌਰਾਨ ਯੂਨਾਈਟਿਡ ਕਿੰਗਡਮ ’ਚ ਜਨਮੀ ਪ੍ਰਸਿੱਧ ਇਮੀਗ੍ਰੇਸ਼ਨ ਵਕੀਲ, ਉੱਦਮੀ ਅਤੇ ਹਵਾਈ ਇਮੀਗ੍ਰੇਸ਼ਨ ਲੰਡਨ ਦੀ ਸੰਸਥਾਪਕ ਤੇ ਸੀ.ਈ.ਓ ਪੰਜਾਬਣ ਪਵਨਦੀਪ ਕੌਰ ਢਿੱਲੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਨਾਲ ਸਕਿੱਲ ਵਿਕਾਸ ਸਬੰਧੀ ਵਰਕਸ਼ਾਪ ਲਗਾਈ। ਯੂ.ਕੇ ’ਚ ਜਨਮ ਅਤੇ ਪਰਵਰਿਸ਼ ਹੋਣ ਦੇ ਬਾਵਜੂਦ ਆਪਣੀਆਂ ਪੰਜਾਬੀ ਜੜ੍ਹਾਂ, ਸੱਭਿਆਚਾਰ ਅਤੇ ਵਿਰਸੇ ਨਾਲ ਡੂੰਘੀ ਸਾਂਝ ਰੱਖਣ ਵਾਲੀ ਢਿੱਲੋਂ ਨੇ ਆਪਣੇ ਪੇਸ਼ੇਵਰ ਸਫ਼ਰ, ਉੱਚ ਸਿੱਖਿਆ, ਕਰੀਅਰ ਦੇ ਮੌਕਿਆਂ, ਆਤਮ-ਵਿਸ਼ਵਾਸ ਅਤੇ ਸਫ਼ਲਤਾ ਲਈ ਲੋੜੀਂਦੇ ਗੁਣਾਂ ਬਾਰੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਦੀ ਸੰਘਰਸ਼ ਅਤੇ ਸਫ਼ਲਤਾ ਦੀ ਕਹਾਣੀ ਨੇ ਖ਼ਾਸ ਕਰਕੇ ਵਿਦਿਆਰਥਣਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਦ੍ਰਿੜ੍ਹ ਇਰਾਦੇ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਚੇਅਰਮੈਨ ਮਨਜੀਤ ਸਿੰਘ ਢਾਹ ਨੇ ਉਨ੍ਹਾਂ ਦੀ ਆਮਦ ਅਤੇ ਵਿਦਿਆਰਥੀਆਂ ਨੂੰ ਦਿੱਤੀ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਸੰਦੀਪ ਚਾਵਲਾ ਨੇ ਵੀ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਵਿਦਿਆਰਥੀਆਂ ਦੇ ਗਿਆਨ ਅਤੇ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰੇਗੀ। ਉਨ੍ਹਾਂ ਦੀ ਇਹ ਫੇਰੀ ਵਿਦਿਆਰਥੀਆਂ ਲਈ ਯਾਦਗਾਰੀ ਅਤੇ ਪ੍ਰੇਰਨਾਦਾਇਕ ਸਾਬਤ ਹੋਵੇਗੀ। ਜਿਸ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰਨ ਦਾ ਸੰਦੇਸ਼ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਚੂਹੜਪੁਰ ਠੇਕੇਦਾਰ ਰਾਜ ਕੁਮਾਰ ਰਾਜੂ ਨਹੀਂ ਰਹੇ ਅਗਲੀ ਖ਼ਬਰ ਅਜੇ ਮੰਗੂਪੁਰ ਦੀ ਅਗਵਾਈ ਹੇਠ ਕਾਂਗਰਸ ਦੀ ਸਥਿਤੀ ਦਿਨੋ-ਦਿਨ ਹੋ ਰਹੀ ਮਜ਼ਬੂਤ-ਜਿੰਦਰ ਧੌਲ
Ad Position 24