27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਨਵਾਂਸ਼ਹਿਰ ਖੰਡ ਮਿੱਲ ਚਲਾਉਣ ਲਈ ਕਿਸਾਨ ਯੂਨੀਅਨਾਂ ਅਤੇ ਗੰਨਾ ਕਾਸ਼ਤਕਾਰਾਂ ਨੇ ਲੰਗੜੋਆ ਬਾਈਪਾਸ ’ਤੇ ਲਗਾਇਆ ਜਾਮ

ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਖੰਡ ਮਿੱਲ ਚਲਾਉਣ ਨੂੰ ਲੈ ਕੇ ਕਿਸਾਨ ਯੂਨੀਅਨਾਂ, ਗੰਨਾ ਕਾਸ਼ਤਕਾਰਾਂ ਅਤੇ ਮਿੱਲ੍ਹ ਮੁਲਾਜ਼ਮਾਂ ਵਲੋਂ ਲੰਗੜੋਆ ਬਾਈਪਾਸ ਹਾਈਵੇਂ ’ਤੇ ਜਾਮ ਲਗਾਇਆ ਗਿਆ। ਕਿਸਾਨ 2 ਮਹੀਨੇ ਤੋਂ ਵੱਧ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮਿੱਲ ਚਲਾਉਣ ਦੀ ਕੋਸ਼ਿਸ਼ ਵਿੱਚ ਸਨ, ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ ਸੀ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ਵੱਸ ਜਾਮ ਲਾਉਣਾ ਪਿਆ।

Ad Position 21
No active advertisement
ਅਜੀਤ ਡੈਸਕ 28-11-2026
ਨਵਾਂਸ਼ਹਿਰ, 27 ਨਵੰਬਰ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਖੰਡ ਮਿੱਲ ਚਲਾਉਣ ਨੂੰ ਲੈ ਕੇ ਕਿਸਾਨ ਯੂਨੀਅਨਾਂ, ਗੰਨਾ ਕਾਸ਼ਤਕਾਰਾਂ ਅਤੇ ਮਿੱਲ੍ਹ ਮੁਲਾਜ਼ਮਾਂ ਵਲੋਂ ਲੰਗੜੋਆ ਬਾਈਪਾਸ ਹਾਈਵੇਂ ’ਤੇ ਜਾਮ ਲਗਾਇਆ ਗਿਆ। ਕਿਸਾਨ 2 ਮਹੀਨੇ ਤੋਂ ਵੱਧ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮਿੱਲ ਚਲਾਉਣ ਦੀ ਕੋਸ਼ਿਸ਼ ਵਿੱਚ ਸਨ, ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ ਸੀ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ਵੱਸ ਜਾਮ ਲਾਉਣਾ ਪਿਆ। ਜਦੋਂ ਲੰਗੜੋਆ ਬਾਈਪਾਸ ’ਤੇ ਜਾਮ ਦੀ ਖ਼ਬਰ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਪ੍ਰਸ਼ਾਸਨ ਹਰਕਤ ਵਿੱਚ ਆਇਆ। ਪ੍ਰਸ਼ਾਸਨ ਵਲੋਂ ਐਸ.ਪੀ ਸਰਬਜੀਤ ਸਿੰਘ ਬਾਹੀਆ, ਗੰਨਾ ਮਿੱਲ ਦੇ ਜੀ.ਐਮ, ਬਿਜਲੀ ਵਿਭਾਗ ਵਲੋਂ ਐਕਸੀਅਨ ਅਤੇ ਏ.ਡੀ.ਸੀ ਵਲੋਂ ਲੰਗੜੋਆ ਬਾਈਪਾਸ ’ਤੇ ਜਾਮ ‘ਚ ਐਲਾਨ ਕੀਤਾ ਕਿ ਬਿਜਲੀ ਕੁਨੈਕਸ਼ਨ 66 ਕੇ.ਵੀ ਜੋ ਕਿ ਮਿੱਲ ਨੂੰ ਸਹੀ ਤਰੀਕੇ ਨਾਲ ਚਲਾਵੇ ਅਤੇ ਵਾਧੂ ਬਿਜਲੀ ਵਿਭਾਗ ਨੂੰ ਜਾਵੇ ਤੁਰੰਤ ਚਾਲੂ ਕੀਤਾ ਜਾਵੇਗਾ ਅਤੇ ਗੰਨਾ ਮਿੱਲ 5 ਦਸੰਬਰ ਤੋਂ ਚਾਲੂ ਕੀਤੀ ਜਾਵੇਗੀ ਜੀ.ਐਮ ਵਲੋਂ ਇਹ ਯਕੀਨ ਦਿਵਾਇਆ ਗਿਆ, ਜੋ ਕਿ ਕਿਸਾਨਾਂ ਅਤੇ ਮਿੱਲ ਮੁਲਾਜ਼ਮਾਂ ਦੀ ਜਿੱਤ ਹੈ। ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਨਿਰਮਲ ਸਿੰਘ ਔਜਲਾ, ਸੰਤੋਖ ਸਿੰਘ ਰੈਲਮਾਜਰਾ, ਤਰਸੇਮ ਸਿੰਘ ਬੈਂਸ, ਪ੍ਰਭਮਹਿਲ ਸਿੰਘ, ਕੁਲਦੀਪ ਸਿੰਘ ਸੁੱਜੋ, ਕੁਲਦੀਪ ਸਿੰਘ ਦੌੜਕਾ, ਕੁਲਦੀਪ ਸਿੰਘ ਦਿਆਲਾ, ਕਸ਼ਮੀਰ ਸਿੰਘ, ਹਰਮੇਸ਼ ਢੇਸੀ, ਕੁਲਵਿੰਦਰ ਚਾਹਲ, ਹਰਵਿੰਦਰ ਚਾਹਲ, ਸੁਰਿੰਦਰ ਸਿੰਘ ਮਹਿਰਮਪੁਰ, ਕੁਲਬੀਰ ਸਿੰਘ ਸ਼ਾਹਪੁਰ, ਗੁਰਦੇਵ ਸਿੰਘ ਸੁੱਜੋ, ਬਿੱਕਰ ਸਿੰਘ, ਬਲਜਿੰਦਰ ਸਿੰਘ, ਮੇਜਰ ਸਿੰਘ, ਮੱਖਣ ਸਿੰਘ, ਕਸ਼ਮੀਰ ਸਿੰਘ ਢਿੱਲੋ, ਗੁਰਨੇਕ ਸਿੰਘ ਖਟਕੜਕਲਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਿਰੁੱਧ ਮਕਸੂਦਪੁਰ-ਸੂੰਢ ਦਾਣਾ ਮੰਡੀ ਵਿਖੇ ਪੱਲੇਦਾਰਾਂ ਵਲੋਂ ਜੋਰਦਾਰ ਨਾਅਰੇਬਾਜ਼ੀ ਅਗਲੀ ਖ਼ਬਰ ਬਲਾਚੌਰ ਗਹੂੰਣ ਰੋਡ ਵਿਖੇ ਕਬਾੜ ਦੀ ਦੁਕਾਨ ’ਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ
Ad Position 24