27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬ ਸਰਕਾਰ ਵਿਰੁੱਧ ਮਕਸੂਦਪੁਰ-ਸੂੰਢ ਦਾਣਾ ਮੰਡੀ ਵਿਖੇ ਪੱਲੇਦਾਰਾਂ ਵਲੋਂ ਜੋਰਦਾਰ ਨਾਅਰੇਬਾਜ਼ੀ

ਕਟਾਰੀਆਂ 27 ਨਵੰਬਰ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਮੰਡੀ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਮੰਡੀ ਦਾ ਮਜ਼ਦੂਰ ਵਰਗ ਪ੍ਰੇਸ਼ਾਨ ਹੈ। ਕਿਉਂਕਿ ਜਦੋਂ ਝੋਨੇ ਦੀ ਖਰੀਦ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਤਾਂ ਝੋਨੇ ਦੀ ਚੁਕਾਈ ਧੀਮੀ ਚਲਣ ਕਾਰਨ ਮਜ਼ਦੂਰ ਵਰਗ ਪ੍ਰੇਸ਼ਾਨ ਹੈ।

Ad Position 21
No active advertisement
ਅਜੀਤ ਡੈਸਕ 28-11-2026
ਕਟਾਰੀਆਂ 27 ਨਵੰਬਰ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਮੰਡੀ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਮੰਡੀ ਦਾ ਮਜ਼ਦੂਰ ਵਰਗ ਪ੍ਰੇਸ਼ਾਨ ਹੈ। ਕਿਉਂਕਿ ਜਦੋਂ ਝੋਨੇ ਦੀ ਖਰੀਦ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਤਾਂ ਝੋਨੇ ਦੀ ਚੁਕਾਈ ਧੀਮੀ ਚਲਣ ਕਾਰਨ ਮਜ਼ਦੂਰ ਵਰਗ ਪ੍ਰੇਸ਼ਾਨ ਹੈ। ਕਿਉਂਕਿ ਮਜ਼ਦੂਰ ਵਰਗ ਨੇ ਜੋ ਮਿਹਨਤ ਕਰਕੇ ਅਪਣੇ ਬੱਚਿਆਂ ਦਾ ਢਿੱਡ ਭਰਨ ਲਈ ਜੋ ਮਾੜਾ ਮੋਟਾ ਪੈਸਾ ਜੋੜਿਆ ਸੀ, ਉਹ ਹੁਣ ਵਿਹਲੇ ਬੈਠ ਕੇ ਖਰਚ ਹੋ ਰਿਹਾ ਹੈ। ਇਕ ਗਰੀਬ ਨੇ ਅੱਖਾਂ ਵਿਚੋਂ ਹੰਝੂ ਵਹਾਉਂਦਿਆਂ ਕਿਹਾ ਕਿ ਥੋੜੇ ਦਿਨਾਂ ਤੱਕ ਮੇਰੀ ਧੀ ਦਾ ਵਿਆਹ ਹੈ। ਪਰ ਮੰਡੀ ਵਿਚ ਚੁਕਾਈ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਉਹ ਆਪਣੇ ਰਾਜ ਨੂੰ ਵਾਪਸ ਕਿਵੇਂ ਜਾਵੇਗਾ। ਮੰਡੀ ਦੇ ਸਮੂਹ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਵਿਚੋਂ ਝੋਨੇ ਦੀ ਚੁਕਾਈ ਦਾ ਕੰਮ ਤੇਜ ਗਤੀ ਨਾਲ ਕੀਤਾ ਜਾਵੇ ਤਾਂ ਗਰੀਬ ਮਜ਼ਦੂਰ ਆਪਣੀ ਧੀ ਦਾ ਵਿਆਹ ਕਰ ਸਕੇ। ਸੀਨੀਅਰ ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ, ਰਾਮ ਕਿਸ਼ਨ, ਹਰਭਜਨ ਸਿੰਘ, ਜਗਜੀਤ ਸਿੰਘ ਬਲਾਕੀਪੁਰ, ਸਤਪਾਲ ਅਰੋੜਾ, ਪ੍ਰੇਮ ਕੁਮਾਰ, ਅਜੇ ਅਰੋੜਾ, ਹਰਭਜਨ ਸਿੰਘ ਭਰੋਲੀ, ਦਲਜੀਤ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਭੋਗਲ, ਨਰੰਜਣ ਦਾਸ ਆਦਿ ਪਤਵੰਤੇ ਸੱਜਣਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕੀ ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ ’ਚੋਂ ਝੋਨੇ ਦੀ ਚੁਕਾਈ ਦਾ ਕੰਮ ਤੇਜ਼ ਕੀਤਾ ਜਾਵੇ। ਠੇਕੇਦਾਰ ਸੈਟੂ, ਵਿਪੁਲ ਪੰਡਿਤ, ਸ਼ੰਭੂ ਠੇਕੇਦਾਰ, ਸੋਨੂੰ ਪੰਡਤ, ਵੀਰ ਸਿੰਘ, ਮਿੰਟੂ ਆਦਿ ਮਜਦੂਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਕਸੂਦਪੁਰ-ਸੂੰਢ ਮੰਡੀ ਵਿਚੋ ਚੁਕਾਈ ਦਾ ਕੰਮ ਤੇਜ਼ ਨਾ ਕੀਤਾ ਤਾਂ ਉਹ ਕਿਸੇ ਵੇਲੇ ਵੀ ਸੰਘਰਸ਼ ਨੂੰ ਮਜ਼ਬੂਰ ਹੋਣਗੇ। ਸੀਨੀਅਰ ਕਿਸਾਨ ਤੇ ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ, ਰਾਮ ਕਿਸ਼ਨ ਬੀਸਲਾ, ਸਤਪਾਲ ਅਰੋੜਾ, ਅਜੈ ਅਰੋੜਾ, ਹਰਜਿੰਦਰ ਸਿੰਘ ਬੋਇਲ ਮਕਸੂਦਪੁਰ, ਹਰਭਜਨ ਸਿੰਘ ਭਰੋਲੀ, ਹਰਵਿੰਦਰ ਸਿੰਘ ਬੋਇਲ, ਪਰਮਿੰਦਰ ਸਿੰਘ ਬੋਇਲ ਮਕਸੂਦਪੁਰ, ਸੀਨੀਅਰ ਤੇ ਨਿਧੱੜਕ ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਕੁਲਵਿੰਦਰ ਸਿੰਘ ਕਿਸਾਨ ਤੇ ਸੀਨੀਅਰ ਅਕਾਲੀ ਲੀਡਰ ਦਲਜੀਤ ਸਿੰਘ ਘੁੰਮਣ ਆਦਿ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਉਪਰੋਕਤ ਮੰਡੀ ’ਚੋਂ ਝੋਨੇ ਦੀ ਚੁਕਾਈ ਦਾ ਕੰਮ ਮੁਕੰਮਲ ਨਾ ਹੋਇਆ ਤਾਂ ਮਜ਼ਦੂਰਾਂ ਦੇ ਨਾਲ ਮੰਡੀ ਦਾ ਹਰ ਵਰਗ ਸੰਘਰਸ਼ ਵਿੱਚ ਸ਼ਾਮਲ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਦਫ਼ਤਰ ਨਵਾਂਸ਼ਹਿਰ ਦੇ ਬਾਹਰ ਦੁੱਧ ਡੋਲ੍ਹ ਕੇ ਪਸ਼ੂ ਪਾਲਕਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਵਾਂਸ਼ਹਿਰ ਖੰਡ ਮਿੱਲ ਚਲਾਉਣ ਲਈ ਕਿਸਾਨ ਯੂਨੀਅਨਾਂ ਅਤੇ ਗੰਨਾ ਕਾਸ਼ਤਕਾਰਾਂ ਨੇ ਲੰਗੜੋਆ ਬਾਈਪਾਸ ’ਤੇ ਲਗਾਇਆ ਜਾਮ
Ad Position 24