ਮੰਡੀ ਗੋਬਿੰਦਗੜ੍ਹ, 31 ਦਸੰਬਰ (ਰਾਜੇਸ਼ ਸ਼ਰਮਾ, ਇਕਬਾਲਦੀਪ ਸੰਧੂ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਹੋਈ ਵਾਰਡਬੰਦੀ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀ ਗਈ ਹੈ | ਭਾਵੇਂ ਕਾਂਗਰਸ ਸਰਕਾਰ ਸਮੇਂ ਵੀ ਵਾਰਡਬੰਦੀ 'ਚ ਵੱਡੇ ਪੱਧਰ 'ਤੇ ਧਾਂਦਲੀਆਂ ਕਰਕੇ ਆਪਣੇ ਚਹੇਤਿਆਂ ਨੂੰ ਜਿਤਾਉਣ ਦਾ ਯਤਨ ਕੀਤਾ ਗਿਆ ਸੀ | ਉਸੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ 'ਆਪ' ਸਰਕਾਰ ਦੇ ਨੁਮਾਇੰਦਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਵਾਰਡਾਂ 'ਚ ਵੱਡੇ ਪੱਧਰ 'ਤੇ ਉਥੱਲ ਪੁਥੱਲ ਕੀਤੀ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਗੁਰਦੁਆਰਾ ਸਾਹਿਬ ਕੁੱਕੜ ਮਾਜਰਾ ਵਿਖੇ ਨਗਰ ਕੌਂਸਲ ਗੋਬਿੰਦਗੜ੍ਹ ਦੀਆਂ ਆ ਰਹੀਆਂ ਚੋਣਾਂ ਸਬੰਧੀ ਸ਼ਹਿਰ ਦੇ ਅਕਾਲੀ ਵਰਕਰਾਂ ਤੇ ਆਗੂਆਂ ਨਾਲ ਭਰਵੀਂ ਮੀਟਿੰਗ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਚੋਣਾਂ ਮੈਦਾਨ ਵਿਚ ਖੜ੍ਹ ਕੇ ਲੜਨੀਆਂ ਚਾਹੀਦੀਆਂ ਹਨ ਨਾ ਕਿ ਧਾਂਦਲੀਆਂ ਕਰਕੇ | ਵਾਰਡਬੰਦੀ ਨੂੰ ਲਾਇਨ ਟੂ ਲਾਇਨ ਕਰਨ ਦੀ ਬਜਾਏ ਇਸ ਸਮੇਂ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ 'ਆਪ' ਸਰਕਾਰ ਦੇ ਹੱਥ ਠੋਕੇ ਬਣਕੇ ਵੱਡੇ ਪੱਧਰ 'ਤੇ ਤਰੋੜਿਆ ਮਰੋੜਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਵਾਰਡਬੰਦੀ ਵਿਚ 'ਆਪ' ਸਰਕਾਰ ਵਲੋਂ ਪ੍ਰਸ਼ਾਸਨ ਨਾਲ ਮਿਲ ਕੇ ਕੀਤੀ ਗਈ ਧਾਂਦਲੀ ਦੇ ਖਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਇਸ ਮੀਟਿੰਗ ਵਿਚ ਭਾਰਤ ਭੂਸ਼ਨ ਟੋਨੀ, ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ, ਕੁਲਵਿੰਦਰ ਸਿੰਘ ਭੰਗੂ, ਨਾਜ਼ਰ ਸਿੰਘ ਸੰਤ ਨਗਰ, ਹਰਮੀਤ ਸਿੰਘ ਖਾਲਸਾ, ਸੋਮਨਾਥ ਅਜਨਾਲੀ, ਫੋਰਮੈਨ ਬਲਵੀਰ ਸਿੰਘ ਸਿੱਧੂ, ਜਥੇ. ਜਰਨੈਲ ਸਿੰਘ ਮਾਜਰੀ, ਸਿਮਰਨ ਸਿੰਘ ਡਿਪਟੀ, ਹਰਤੇਜ ਸਿੰਘ ਅੰਬੇਮਾਜਰਾ, ਚਰਨਜੀਤ ਚੰਨਾ, ਹਰਪਾਲ ਸਿੰਘ ਨਸਰਾਲੀ, ਬਹਾਦਰ ਸਿੰਘ ਹੈਬਤਪੁਰ, ਸੱਤਪਾਲ ਸਿੰਘ ਸੱਤਾ, ਗੋਰਾ ਅਜਨਾਲੀ, ਜਸਵੀਰ ਸਿੰਘ ਬੈਨੀਪਾਲ, ਪਿ੍ੰਸ ਛੱਤਵਾਲ, ਜਗਪ੍ਰੀਤ ਸਿੰਘ ਸ਼ੈਰੀ ਭਾਂਬਰੀ, ਰੁਪਿੰਦਰ ਕੌਰ, ਬਾਬਾ ਨਿਸ਼ਾਨ ਸਿੰਘ, ਹਰਜੀਤ ਕੌਰ ਰਾਣੀ, ਅੰਗਰੇਜ਼ ਕੌਰ, ਮਨਜੀਤ ਕੌਰ, ਜਤਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਪ੍ਰਦੀਪ ਕੁਮਾਰ ਮਿੰਟੂ, ਕਰਮਜੀਤ ਸਿੰਘ ਗਾਂਧੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ |