21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੀ ਹੋਈ ਅਹਿਮ ਮੀਟਿੰਗ <br/>

Ad Position 21
No active advertisement
ਬਲਾਕ ਕਾਂਗਰਸ ਦਫ਼ਤਰ 'ਚ ਮੀਟਿੰਗ ਦੌਰਾਨ ਮੌਜੂਦ ਸੀਨੀਅਰ ਆਗੂ ਅਤੇ ਵਰਕਰ | ਅਜੀਤ ਤਸਵੀਰ <br/> 03-01-2026
ਮੰਡੀ ਗੋਬਿੰਦਗੜ੍ਹ, 2 ਜਨਵਰੀ (ਰਾਜੇਸ਼ ਸ਼ਰਮਾ)-ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਇਕ ਅਹਿਮ ਮੀਟਿੰਗ ਅੱਜ ਬਲਾਕ ਕਾਂਗਰਸ ਦਫ਼ਤਰ ਵਿਚ ਆਯੋਜਿਤ ਕੀਤੀ ਗਈ | ਇਸ ਮੀਟਿੰਗ ਦੀ ਪ੍ਰਧਾਨਗੀ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ ਨੇ ਕੀਤੀ, ਜਿਸ 'ਚ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਮੌਜੂਦਾ ਰਾਜਨੀਤਿਕ ਹਾਲਾਤਾਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਸੀਨੀਅਰ ਨੇਤਾਵਾਂ ਤੇ ਵਰਕਰਾਂ ਨੇ ਸ਼ਮੂਲੀਅਤ ਕਰ ਆਪਣੇ-ਆਪਣੇ ਵਿਚਾਰ ਰੱਖੇ ਅਤੇ ਨਗਰ ਕੌਂਸਲ ਗੋਬਿੰਦਗੜ੍ਹ ਵਲੋਂ ਕੀਤੀ ਗਈ ਨਵੀਂ ਵਾਰਡਬੰਦੀ ਨੂੰ ਲੈ ਕੇ ਤਿੱਖਾ ਇਤਰਾਜ਼ ਜਿਤਾਇਆ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵਾਰਡਬੰਦੀ ਸਰਾਸਰ ਗ਼ਲਤ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਜਿਹੜੀ ਸਿਆਸਤ ਤੋਂ ਪ੍ਰੇਰਿਤ ਲਗਦੀ ਹੈ | ਜਿਸ ਨੂੰ ਸਿਆਸੀ ਫ਼ਾਇਦਾ ਲੈਣ ਲਈ ਸੱਤਾਧਾਰੀ ਪਾਰਟੀ ਵਲੋਂ ਆਪਣੇ ਮੁਤਾਬਿਕ ਤਿਆਰ ਕੀਤਾ ਗਿਆ ਜਾਪਦਾ ਹੈ | ਜਿਸ ਨੂੰ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਮੀਟਿੰਗ ਵਿਚ ਸਰਕਾਰ ਵਲੋਂ ਸੂਬੇ ਦੇ 10 ਸੋਸ਼ਲ ਮੀਡੀਆ ਦੇ ਪੱਤਰਕਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਨੇਤਾਵਾਂ ਨੇ ਕਿਹਾ ਕਿ ਸਰਕਾਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਲੋਕਤੰਤਰ 'ਤੇ ਸਿੱਧਾ ਹਮਲਾ ਹੈ | ਮੀਟਿੰਗ ਦੇ ਆਖ਼ਰ ਵਿਚ ਨੇਤਾਵਾਂ ਨੇ ਇਕਜੁਟ ਹੋ ਕੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਮਾਰਜਨ ਨਾਲ ਜਿਤਾ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ | ਇਸ ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਤੇ ਕੌਂਸਲਰ ਰਾਜਿੰਦਰ ਬਿੱਟੂ, ਸਾਬਕਾ ਕੌਂਸਲ ਪ੍ਰਧਾਨ ਜਗਮੀਤ ਸਿੰਘ ਸਹੋਤਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਅਰਵਿੰਦ ਸਿੰਗਲਾ ਬੌਬੀ, ਬੁਲਾਰਾ ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਡਿੰਪਲ ਸ਼ਰਮਾ, ਰਣਜੀਤ ਸਿੰਘ ਅੰਬੇਮਾਜਰਾ, ਸ਼ਿਵ ਸ਼ਰਮਾ, ਕੌਂਸਲਰ ਚਰਨਜੀਤ ਸਿੰਘ ਬਾਜਵਾ, ਅਮਿਤ ਜੈ ਚੰਦ ਸ਼ਰਮਾ, ਜੋਗਿੰਦਰ ਸਿੰਘ ਮੈਣੀ, ਡਾ. ਮਨਮੋਹਨ ਕੌਸ਼ਲ, ਮਾਸਟਰ ਜਰਨੈਲ ਸਿੰਘ, ਰੋਹਿਤ ਸ਼ਰਮਾ, ਮਹਿਲਾ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਨੀਲਮ ਰਾਣੀ, ਦਿਨੇਸ਼ ਸਿੰਘੀ, ਮਹਿਲਾ ਬਲਾਕ ਪ੍ਰਧਾਨ ਨੀਤੂ ਸਿੰਘੀ, ਪੂਨਮ ਗੋਸਾਈ, ਸ਼ਸ਼ੀ ਸ਼ਰਮਾ, ਵਿਨੈ ਸ਼ਰਮਾ, ਰਾਮ ਕੇਵਲ ਯਾਦਵ, ਕਿ੍ਸ਼ਨ ਯਾਦਵ, ਵਿਮਲ ਗੁਪਤਾ, ਗੁਰਦੀਪ ਸਿੰਘ, ਰਾਜੇਸ਼ ਸ਼ਾਹੀ, ਰਿਸ਼ੂ ਸ਼ਰਮਾ, ਨਵੀ ਸਿੱਧੂ, ਹਨੂਮੰਤ ਸ਼ਰਮਾ, ਜੱਸੀ ਭੁੱਲਰ, ਨੀਰਜ ਜਲੂਰੀਆ, ਸ਼ੇਰ ਅਲੀ, ਜੰਗਸ਼ੇਰ ਬਹਾਦਰ, ਸੇਵਾਰਾਮ ਖੀਵਾ, ਦਰਸ਼ਨ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਅੰਬੇਮਾਜਰਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਵਸ ਅੱਜ ਅਗਲੀ ਖ਼ਬਰ ਸੜਕਾਂ ਦੇ ਕੰਮਾਂ 'ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਧਾਇਕ ਰਾਏ <br/>
Ad Position 24