ਅਮਲੋਹ, 2 ਜਨਵਰੀ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਰੌਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ | ਦਰਸ਼ਨ ਸਿੰਘ ਸਲਾਣੀ ਨੇ ਇਸ ਮਹੀਨੇ ਦੇ ਦਿਵਸਾਂ ਅਤੇ ਤਿਉਹਾਰਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 26 ਜਨਵਰੀ ਅਤੇ ਲੋਹੜੀ ਬਾਰੇ ਦੱਸਿਆ | ਮਾਂਗੇ ਰਾਮ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕਾਂ 'ਤੇ ਮਾਰੇ ਜਾ ਰਹੇ ਲਗਾਤਾਰ ਡਾਕੇ ਲਈ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ | ਬਲਬੀਰ ਸਿੰਘ ਮੁੱਲਾਂਪੁਰੀ ਨੇ ਇੱਕ ਗੀਤ ਰਾਹੀਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ | ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਇਤਿਹਾਸ ਵਿਚ ਪਹਿਲੀ ਸਰਕਾਰ ਹੈ, ਜਿਸ ਨੇ ਸਾਲ 2025 ਵਿਚ ਮਹਿੰਗਾਈ ਦੀ ਇਕ ਵੀ ਕਿਸ਼ਤ ਨਹੀਂ ਦਿੱਤੀ, ਅਜਿਹੇ ਬਦਲਾਅ ਦੀ ਕਿਸੇ ਨੇ ਆਸ ਨਹੀਂ ਸੀ ਰੱਖੀ | ਉਨ੍ਹਾਂ ਨਵੇਂ ਸਾਲ ਵਿਚ ਹੋਰ ਉਤਸ਼ਾਹ ਨਾਲ ਸੰਘਰਸ਼ ਲਈ ਸਾਥੀਆਂ ਨੂੰ ਤਿਆਰ ਰਹਿਣ ਲਈ ਪ੍ਰੇਰਿਆ | ਅਮਰ ਸਿੰਘ ਨੇ ਸਰਦੀ ਦੇ ਮੌਸਮ ਵਿਚ ਸਿਹਤ ਪ੍ਰਤੀ ਪੂਰਾ ਸੁਚੇਤ ਰਹਿਣ ਲਈ ਅਪੀਲ ਕੀਤੀ | ਅਮਰਜੀਤ ਸਿੰਘ ਨੇ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ | ਇਸ ਮੌਕੇ ਵੀਰ ਸਿੰਘ ਅਤੇ ਗੁਰਮੇਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੰਤ ਵਿਚ ਪ੍ਰਧਾਨ ਰੌਸ਼ਨ ਲਾਲ ਸੂਦ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੱਘਰ ਸਿੰਘ ਸਲਾਣਾ, ਸਰਪ੍ਰਸਤ ਰਾਮ ਸ਼ਰਨ ਸੂਦ, ਭੂਸ਼ਨ ਸੂਦ, ਪਿ੍ੰਸੀਪਲ ਜੋਰਾ ਸਿੰਘ, ਨਰਿੰਦਰ ਸਿੰਘ, ਕੇਸਰ ਸਿੰਘ, ਲੈਕ. ਬੰਤ ਸਿੰਘ, ਗੁਰਮੀਤ ਸਿੰਘ ਸਲਾਣਾ, ਭੀਮ ਸਿੰਘ, ਦੇਵ ਰਾਜ, ਲੈਕ. ਕਰਨੈਲ ਸਿੰਘ, ਮਨਜਿੰਦਰ ਸਿੰਘ, ਇੰਦਰਜੀਤ, ਜੋਰਾ ਸਿੰਘ ਭਾਦਸੋਂ, ਜਗਦੀਸ਼ ਸਿੰਘ ਸੁਪਰਡੈਂਟ, ਕਰਮਜੀਤ ਸਿੰਘ, ਲੈਕ. ਬਲਵੀਰ ਮੁੱਲਾਂਪੁਰੀ, ਗੁਰਮਿੰਦਰ ਸਿੰਘ, ਇੰਦਰਜੀਤ, ਸੁਰਜੀਤ ਸਿੰਘ, ਸ਼ਿੰਗਾਰਾ ਰਾਮ, ਚਰਨਜੀਤ ਸਿੰਘ, ਰਾਮ ਲਾਲ ਅਤੇ ਤਾਰਾ ਚੰਦ ਆਦਿ ਹਾਜ਼ਰ ਸਨ |