22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੰਡੀ ਗੋਬਿੰਦਗੜ੍ਹ ਦੀ ਨਾਰਾਇਣ ਐਂਡ ਕੰਪਨੀ ਨੇ 46ਵਾਂ ਵਿਸ਼ਾਲ ਲੰਗਰ ਲਗਾਇਆ <br/>

Ad Position 21
No active advertisement
ਮੰਡੀ ਗੋਬਿੰਦਗੜ੍ਹ ਦੇ ਉੁਦਯੋਗਿਕ ਘਰਾਣੇ ਨਾਰਾਇਣ ਐਂਡ ਕੰਪਨੀ ਵਲੋਂ ਲਗਾਏ ਲੰਗਰ ਵਿਚ ਸੇਵਾ ਕਰਦੇ ਨਾਰਾਇਣ ਸਿੰਗਲਾ ਤੇ ਹੋਰ | ਅਜੀਤ ਤਸਵੀਰ <br/> 03-01-2026
ਮੰਡੀ ਗੋਬਿੰਦਗੜ੍ਹ, 2 ਜਨਵਰੀ (ਇਕਬਾਲਦੀਪ ਸੰਧੂ)-ਨਵੇਂ ਸਾਲ ਦੀ ਆਮਦ ਮੌਕੇ ਮੰਡੀ ਗੋਬਿੰਦਗੜ੍ਹ ਦੀ ਉਦਯੋਗਿਕ ਇਕਾਈ ਨਾਰਾਇਣ ਐਂਡ ਕੰਪਨੀ ਵਲੋਂ ਮੇਨ ਚੌਕ ਨੇੜੇ 46ਵਾਂ ਵਿਸ਼ਾਲ ਲੰਗਰ ਲਗਾਇਆ ਗਿਆ | ਇਸ ਲੰਗਰ ਦਾ ਆਰੰਭ ਨਾਰਾਇਣ ਐਂਡ ਕੰਪਨੀ ਦੇ ਮਾਲਕ ਤੇ ਸਮਾਜ ਸੇਵਕ ਨਾਰਾਇਣ ਸਿੰਗਲਾ ਦੀ ਅਗਵਾਈ ਹੇਠ, ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ | ਇਸ ਮੌਕੇ ਸ੍ਰੀ ਸਿੰਗਲਾ ਨੇ ਦੱਸਿਆ ਕਿ ਲੰਗਰ ਦੌਰਾਨ ਹਜ਼ਾਰਾਂ ਲੋਕਾਂ ਨੇ ਕਤਾਰਾਂ ਵਿਚ ਬੈਠ ਕੇ ਲੰਗਰ ਛਕਿਆ | ਲੰਗਰ ਸੇਵਾ ਦੌਰਾਨ ਸਫ਼ਾਈ, ਅਨੁਸ਼ਾਸਨ ਅਤੇ ਸੇਵਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ | ਇਸ ਵਿਚ ਨਾਰਾਇਣ ਸਿੰਗਲਾ, ਗੋਪਾਲ ਸਿੰਗਲਾ, ਯੋਗਰਾਜ ਸਿੰਗਲਾ ਅਤੇ ਹੋਰਾਂ ਨੇ ਵੀ ਲੰਗਰ ਦੌਰਾਨ ਸੇਵਾ ਕੀਤੀ | ਇਸ ਪਰੰਪਰਾ ਦਾ ਪਾਲਣ ਨਾਰਾਇਣ ਐਂਡ ਕੰਪਨੀ ਕਈ ਦਹਾਕਿਆਂ ਤੋਂ ਕਰ ਰਹੀ ਹੈ, ਅਤੇ ਇਸ ਦਾ ਮੁੱਖ ਉਦੇਸ਼ ਸਰਵ ਵਿਆਪਕ ਭਲਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਸਾਰੇ ਵਪਾਰੀਆਂ, ਉਦਯੋਗਪਤੀਆਂ ਅਤੇ ਨਾਗਰਿਕਾਂ ਲਈ ਨਿਰੰਤਰ ਵਪਾਰਕ ਵਿਕਾਸ ਅਤੇ ਖ਼ੁਸ਼ਹਾਲੀ ਦੀ ਕਾਮਨਾ ਵੀ ਕੀਤੀ | ਇਸ ਮੌਕੇ ਕਿ੍ਸ਼ਨ ਸਿੰਗਲਾ, ਗੋਪਾਲ ਸਿੰਗਲਾ, ਯੋਗਰਾਜ ਸਿੰਗਲਾ, ਅਸ਼ੀਸ਼ ਸਿੰਗਲਾ, ਮਨੀਸ਼ ਸਿੰਗਲਾ, ਸਾਹਿਲ ਸਿੰਗਲਾ, ਕਰਨ ਸਿੰਗਲਾ, ਮੁਕੁਲ ਸਿੰਗਲਾ, ਰਾਘਵ ਸਿੰਗਲਾ, ਵਿਪੁਲ ਸਿੰਗਲਾ, ਪੰਕਜ ਗੋਇਲ, ਸਟੀਵ ਘਈ (ਰਿੰਕੂ), ਨਰੇਸ਼ ਕਲਸੀ, ਅਮਨਪ੍ਰੀਤ ਰੌਨੀ, ਰਵੀ ਕੁਮਾਰ, ਅਸ਼ੋਕ ਕੁਮਾਰ ਮਹਿਰਾ, ਅਸ਼ੋਕ ਕੁਮਾਰ ਮਹਿਰਾ, ਡਾ. ਸੁਮਿਤ ਸ਼ਰਮਾ, ਰਿਸ਼ਭ, ਸਵਰਨਜੀਤ, ਤਜਿੰਦਰ ਸਿੰਘ, ਚਰਨ ਰਹਿਲ, ਪਿ੍ੰਸ, ਲਲਿਤ ਕੁਮਾਰ, ਰਣਜੀਤ ਸਿੰਘ, ਸਤੀਸ਼ ਕੁਮਾਰ, ਬਲਦੇਵ ਸਿੰਘ, ਨਰਿੰਦਰ, ਰਮਨ ਧਾਲੀਵਾਲ ਅਤੇ ਸਾਹਿਲ ਠਾਕੁਰ ਆਦਿ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਸੈਕਰਡ ਹਾਰਟ ਸਕੂਲ ਦੇ ਵਿਦਿਆਰਥਣ ਨੇ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਹੋਈ ਮੀਟਿੰਗ <br/>
Ad Position 24