22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਤਾਇਕਵਾਂਡੋ ਚੈਂਪੀਅਨਸ਼ਿਪ 'ਚ ਸੈਕਰਡ ਹਾਰਟ ਸਕੂਲ ਦੇ ਵਿਦਿਆਰਥਣ ਨੇ ਜਿੱਤਿਆ ਸੋਨ ਤਗਮਾ <br/>

Ad Position 21
No active advertisement
ਕੋਚ ਅਮਨਦੀਪ ਕੌਰ ਨਾਲ ਸੋਨ ਤਗਮਾ ਜਿੱਤਣ ਮੌਕੇ ਖ਼ੁਸ਼ੀ ਜ਼ਾਹਿਰ ਕਰਦੀ ਸੈਕਰਡ ਹਾਰਟ ਸਕੂਲ ਵਿਦਿਆਰਥਣ ਜੈਸਮੀਨ ਤੇ ਨਾਲ ਸਵਰਨ ਸਿੰਘ ਚੀਮਾ | ਅਜੀਤ ਤਸਵੀਰ <br/> 03-01-2026
ਮੰਡੀ ਗੋਬਿੰਦਗੜ੍ਹ, 2 ਜਨਵਰੀ (ਇਕਬਾਲਦੀਪ ਸੰਧੂ)-ਓਪਨ ਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਸੈਕਰਡ ਹਾਰਟ ਸਕੂਲ ਦੇ ਵਿਦਿਆਰਥਣ ਜੈਸਮੀਨ ਨੇ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਦਿਵਿਆ ਮਹਿਤਾ ਨੇ ਦੱਸਿਆ ਕਿ ਅੰਮਿ੍ਤਸਰ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿਚ ਵੱਡੀ ਗਿਣਤੀ 'ਚ ਖਿਡਾਰੀਆਂ ਨੇ ਭਾਗ ਲਿਆ ਸੀ | ਜਿਸ ਦੀ ਅੰਡਰ-14 ਤੇ 31 ਕਿੱਲੋਗਰਾਮ ਭਾਰ ਵਰਗ ਮੁਕਾਬਲੇ ਵਿਚ ਜੈਸਮੀਨ ਕੌਰ ਨੇ ਸੋਨ ਤਗਮਾ ਹਾਸਲ ਕੀਤਾ ਹੈ | ਉਨ੍ਹਾਂ ਕੋਚ ਅਮਨਦੀਪ ਕੌਰ ਤੇ ਸਵਰਨ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਵਿਚ ਉਸ ਨੇ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜੇ.ਪੀ.ਐੱਸ. ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪੈ੍ਰਜ਼ੀਡੈਂਟ ਨਵੇਰਾ ਜੌਲੀ ਨੇ ਵੀ ਜਸਮੀਨ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੀਆਂ ਪ੍ਰਤੀਯੋਗਤਾਵਾਂ ਲਈ ਕਾਮਯਾਬ ਵੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 8 ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ ਪ੍ਰਕਿਰਿਆ <br/> ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਦੀ ਨਾਰਾਇਣ ਐਂਡ ਕੰਪਨੀ ਨੇ 46ਵਾਂ ਵਿਸ਼ਾਲ ਲੰਗਰ ਲਗਾਇਆ <br/>
Ad Position 24