10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਆਯੂਸ਼ੀ ਮਿਸ਼ਰਾ ਨੇ ਜਿੱਤਿਆ ਕਾਂਸੀ ਦਾ ਤਗਮਾ

Ad Position 21
No active advertisement
ਅਜੀਤ ਡੈਸਕ 04-01-2026
ਮੰਡੀ ਗੋਬਿੰਦਗੜ੍ਹ, 3 ਜਨਵਰੀ (ਇਕਬਾਲਦੀਪ ਸੰਧੂ)-ਸੇਂਟ ਫਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਆਯੂਸ਼ੀ ਮਿਸ਼ਰਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਇਹ ਨੌਵੀਂ ਨੈਸ਼ਨਲ ਵੁਸ਼ੂ ਫੈਡਰੇਸ਼ਨ ਚੈਂਪੀਅਨਸ਼ਿਪ ਰਾਜਨੰਦਨਗਾਂਓਾ ਛੱਤੀਸਗੜ੍ਹ 'ਚ ਕਰਵਾਈ ਗਈ, ਜਿਸ ਵਿਚ ਸੇਂਟ ਫ਼ਰੀਦ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਦੀ ਵਿਦਿਆਰਥਣ ਆਯੂਸ਼ੀ ਮਿਸ਼ਰਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਅਤੇ ਸਮੂਹ ਸਟਾਫ਼ ਨੇ ਜੇਤੂ ਬੱਚੀ ਨੂੰ ਵਧਾਈ ਦਿੱਤੀ | ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਕਿਹਾ ਕਿ ਇਸ ਬੱਚੀ ਨੇ ਨਾ ਕੇਵਲ ਆਪਣਾ, ਸਗੋਂ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਂ ਵੀ ਰੌਸ਼ਨ ਕੀਤਾ | ਬੱਚੀ ਨੂੰ ਹੌਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਬੱਚੀ ਆਉਣ ਵਾਲੇ ਸਮੇਂ ਵਿਚ ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂੰਹਦੀ ਰਹੇ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਨਰੇਗਾ ਖ਼ਿਲਾਫ਼ 'ਜੀ ਰਾਮ ਜੀ' ਕਾਨੂੰਨ ਲਾਗੂ ਕਰਨ 'ਤੇ 'ਆਪ' ਵਰਕਰਾਂ ਨੇ ਵਿਧਾਇਕ ਰਾਏ ਦੀ ਅਗਵਾਈ '... ਅਗਲੀ ਖ਼ਬਰ ਸਰਹਿੰਦ ਚੋਅ ਦੁਆਲੇ 50 ਲੱਖ ਦੀ ਲਾਗਤ ਨਾਲ ਲੱਗੇਗਾ ਕਰੱਸ਼ ਬੈਰੀਅਰ-ਵਿਧਾਇਕ ਰਾਏ
Ad Position 24