16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ

Ad Position 21
No active advertisement
ਨਗਰ ਕੀਰਤਨ ਦੇ ਸਵਾਗਤ ਲਈ ਖੜ੍ਹੀ ਸੰਗਤ, ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ | ਤਸਵੀਰ : ਓ. ਪੀ. ਸੈਣੀ <br/> 05-01-2026
ਗੂਹਲਾ ਚੀਕਾ, 4 ਜਨਵਰੀ (ਓ.ਪੀ. ਸੈਣੀ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਇਥੇ ਨਗਰ ਕੀਰਤਨ ਦਾ ਆਯੋਜਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਮਨਜੀਤ ਸਿੰਘ ਤੇ ਸੁੱਚਾ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਸਵੇਰੇ ਗੁਰਦੁਆਰਾ ਸਾਹਿਬ ਡੇਰਾ ਬਾਗ ਸਿੰਘ ਚੀਕਾ ਤੋਂ ਸ਼ੁਰੂ ਹੋਇਆ ਤੇ ਪਟਿਆਲਾ ਰੋਡ ਚੀਕਾ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਚੀਕਾ ਪਿੰਡ ਪਹੁੰਚਿਆ | ਕਈ ਥਾਵਾਂ 'ਤੇ ਸ਼ਰਧਾਲੂਆਂ ਵਲੋਂ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ | ਸ਼ਰਧਾਲੂਆਂ ਨੇ ਖ਼ਾਲਸਾ ਮਾਰਕੀਟ, ਪਟਿਆਲਾ ਰੋਡ ਚੀਕਾ, ਗੁਰਦੁਆਰਾ ਸਾਹਿਬ ਛੇਵੀਂ ਤੇ ਨੌਵੀਂ ਪਾਤਿਸ਼ਾਹੀ ਚੀਕਾ ਪੱੁਜਿਆ ਉਸ ਤੋਂ ਉਪਰੰਤ ਸ਼ਹਿਰ ਦੀ ਮੁੱਖ ਸੜਕਾਂ 'ਤੇ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਡੇਰਾ ਭਾਗ ਸਿੰਘ ਚੀਕਾ ਪੁੱਜਿਆ | ਇਸ ਦੌਰਾਨ ਖੀਰ ਦੇ ਲੰਗਰ, ਛੋਲੇ ਹਲਵੇ ਦੇ ਪ੍ਰਸ਼ਾਦ ਦੇ ਲੰਗਰ ਆਦਿ ਅਤੁੱਟ ਵਰਤਾਏ ਗਏ | ਪਾਲਕੀ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸੀ ਉਸ ਤੋਂ ਅੱਗੇ ਬੀਬੀਆਂ ਝਾੜੂ ਦੀ ਸੇਵਾ ਕਰ ਰਹੀ ਸੀ | ਪਾਲਕੀ ਸਾਹਿਬ ਦੇ ਪਿੱਛੇ ਸੰਗਤ ਦਾ ਭਾਰੀ ਇਕੱਠ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆ ਚੱਲ ਰਿਹਾ ਸੀ | ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ 'ਚ ਸਤਨਾਮ ਸਿੰਘ ਭਿੰਡਰ, ਦਲੀਪ ਸਿੰਘ ਮਠਾੜੂ, ਹਰਜਿੰਦਰ ਸਿੰਘ ਕੰਬੋਜ, ਦਿਲਬਾਗ ਸਿੰਘ ਵਿਰਕ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ |
Ad Position 22
No active advertisement
ਪਿਛਲੀ ਖ਼ਬਰ ਕਾਂਸਲ ਫ਼ਾਊਾਡੇਸ਼ਨ ਵਲੋਂ ਮੁਫ਼ਤ ਅੱਖਾਂ ਦਾ ਨਿਰੀਖਣ ਕੈਂਪ ਮੌਕੇ 100 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਕਾਂਸਲ ਫ਼ਾਊਾਡੇਸ਼ਨ ਵਲੋਂ ਮੁਫ਼ਤ ਅੱਖਾਂ ਦਾ ਨਿਰੀਖਣ ਕੈਂਪ ਮੌਕੇ 100 ਮਰੀਜ਼ਾਂ ਦੀ ਜਾਂਚ
Ad Position 24