16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਾਂਸਲ ਫ਼ਾਊਾਡੇਸ਼ਨ ਵਲੋਂ ਮੁਫ਼ਤ ਅੱਖਾਂ ਦਾ ਨਿਰੀਖਣ ਕੈਂਪ ਮੌਕੇ 100 ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 05-01-2026
ਪਟਿਆਲਾ, 4 ਜਨਵਰੀ (ਮਨਦੀਪ ਸਿੰਘ ਖਰੌੜ)-ਪਟਿਆਲਾ ਵਿਚ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਕਾਂਸਲ ਫ਼ਾਉਂਡੇਸ਼ਨ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਪਟਿਆਲਾ ਦਿਹਾਤੀ ਦੇ ਖ਼ਾਲਸਾ ਨਗਰ ਬੀ ਵਿਖੇ ਅੱਖਾਂ ਦਾ ਮੁਫ਼ਤ ਨਿਰੀਖਣ ਕੈਂਪ ਲਗਾਇਆ ਗਿਆ | ਜਿਸ ਦੌਰਾਨ 100 ਦੇ ਕਰੀਬ ਲੋੜਵੰਦ ਮਰੀਜ਼ਾਂ ਨੇ ਮੁਫ਼ਤ ਲਾਭ ਲਿਆ | ਇਸ ਮੌਕੇ ਡਾ. ਗੁਰਵਿੰਦਰ ਕਾਂਸਲ ਅਤੇ ਡਾ. ਰਾਕੇਸ਼ ਵਰਮੀ ਵਲੋਂ ਕਿਹਾ ਗਿਆ ਕੇ ਅੱਖਾਂ ਮਨੁੱਖੀ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਸਾਡੀ ਸੰਸਥਾ ਮੁਫ਼ਤ ਕੈਂਪ ਦੁਆਰਾ ਖ਼ਾਸ ਕਰਕੇ ਉਨ੍ਹਾਂ ਲੋਕਾਂ ਤੱਕ ਸੁਵਿਧਾ ਪਹੁੰਚਾ ਰਹੀ ਹੈ ਜੋ ਮਹਿੰਗੇ ਇਲਾਜ ਦਾ ਖਰਚਾ ਨਹੀਂ ਝੱਲ ਸਕਦੇ | ਸੰਸਥਾ ਵਲੋਂ ਡਾ. ਜਗਜੀਤ ਆਈ ਹਸਪਤਾਲ ਅਤੇ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਕਰਕੇ ਮਰੀਜ਼ਾਂ ਨੂੰ ਇਲਾਜ ਮਿਲਣ ਵਿਚ ਸਹਾਇਤਾ ਮਿਲ ਰਹੀ ਹੈ | ਇਸ ਮੌਕੇ ਗੁਰਭਜਨ ਲਚਕਾਣੀ, ਗੁਰਧਿਆਨ ਸਿੰਘ, ਮਨਦੀਪ ਸ਼ਰਮਾ, ਐਡ. ਹਰਪ੍ਰੀਤ ਭੰਬਰਾ, ਐਡ.ਆਰ.ਐੱਸ. ਖਤਰੀ, ਐੱਸ.ਕੇ. ਮੇਘਵਾਲ, ਇਟਵਿਰ ਬਿਸ਼ਟ, ਐੱਸ.ਕੇ. ਪਾਠੀ, ਸੁਨੀਲ ਕੁਮਾਰ, ਯਸ਼ ਵਿਰਦੀ, ਭੂਪ ਸਿੰਘ, ਅਮਰ ਸਿੰਘ ਰਾਵਤ, ਪਿਆਰ ਸਿੰਘ ਰਾਵਤ, ਉਪਨੈਣ ਪਨਵਰ, ਮੋਹਿਤ ਬਾਕਸਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਸਜਾਇਆ
Ad Position 24