ਮੰਡੀ ਗੋਬਿੰਦਗੜ੍ਹ, 4 ਜਨਵਰੀ (ਇਕਬਾਲਦੀਪ ਸੰਧੂ)-ਇੱਥੋਂ ਦੇ ਕਿ੍ਸ਼ਨਾ ਨਗਰ ਸਥਿਤ ਮਾਂ ਮਹਾਂਕਾਲੀ ਸ਼ਿਵ ਮੰਦਿਰ ਵਿਖੇ ਨਵੇਂ ਵਰ੍ਹੇ ਦੀ ਆਮਦ ਨੂੰ ਲੈ ਕੇ ਮਾਤਾ ਦੀ ਚੌਂਕੀ ਲਗਵਾਈ ਗਈ | ਇਸ ਮੌਕੇ ਮੰਦਿਰ ਦੇ ਪੁਜਾਰੀ ਰਾਜੇਸ਼ ਮਿਸ਼ਰਾ ਨੇ ਮਾਂ ਮਹਾਂਕਾਲੀ ਦੀ ਪੂਜਾ ਮਗਰੋਂ ਜੋਤੀ ਪ੍ਰਚੰਡ ਕਰਨ ਦੀ ਰਸਮ ਮੰਦਰ ਦੇ ਪ੍ਰਧਾਨ ਸੋਮ ਪ੍ਰਕਾਸ਼ ਥਾਪਰ ਨੇ ਅਦਾ ਕੀਤੀ | ਉਪਰੰਤ ਗਾਇਕ ਨਾਜ਼ਰ ਰਹਿਲ ਨੇ ਮਹਾਂਮਾਈ ਦੀ ਉਸਤਤੀ ਕੀਤੀ | ਜਿਨ੍ਹਾਂ ਵਿਚ ਮਾਂ ਦੇ ਭਜਨਾਂ ਵਿਚ ਨਵਾਂ ਸਾਲ ਸੁੱਖਾਂ ਦਾ ਲੰਘਾਈ ਦਾ ਦਾਤੀਏ, ਮੈਂ ਨਵੇਂ ਸਾਲ ਵਿਚ ਖ਼ਾਲੀ ਹੱਥ ਨਹੀਂ ਜਾਵਾਂਗਾ, ਜੈ ਕਾਲੀ, ਜੈ ਕਾਲੀ ਆਦਿ ਭਜਨ ਪੇਸ਼ ਕੀਤੇ | ਇਸ ਮੌਕੇ ਪ੍ਰਧਾਨ ਸੋਮ ਪ੍ਰਕਾਸ਼ ਥਾਪਰ, ਮੀਤ ਪ੍ਰਧਾਨ ਜਗਦੀਸ਼ ਸ਼ਾਹੀ, ਖ਼ਜ਼ਾਨਚੀ ਅਸ਼ੋਕ ਥਾਪਰ, ਸਕੱਤਰ ਸੁਰਿੰਦਰ ਸਿੰਘੀ, ਵਿਵੇਕ ਗਰਗ, ਜੌਲੀ ਥਾਪਰ, ਸ਼ਾਮ ਲਾਲ, ਕੁਲਦੀਪ ਮਿੱਤਲ, ਯੱਗਿਆ ਦੱਤ ਵਧਵਾ, ਹਰਨਾਮ ਦਾਸ, ਸ਼ਰਨਦਾਸ ਮਿੱਤਲ, ਦਵਿੰਦਰ ਪਰਾਸ਼ਰ, ਨਰਿੰਦਰ ਭਾਟੀਆ, ਅਜੈ ਲਿਬੜਾ, ਨਰੇਸ਼ ਗੋਇਲ, ਸਤੀਸ਼ ਚੋਪੜਾ, ਦਵਿੰਦਰ ਕਾਹੜਾ, ਸੋਨੀ, ਅਮਿੱਤ ਸ਼ਰਮਾ, ਰੌਸ਼ਨ ਸ਼ਰਮਾ ਰੋਸ਼ੀ, ਸੁਨੀਲ ਕੁਮਾਰ, ਦਿਸ਼ਾ, ਪਰਵੀਨ, ਅਮਨ, ਮਹੇਸ਼, ਸਚਿਨ ਗੌਤਮ, ਗੈਬੀ, ਜਿਤੇਸ਼, ਮਹੇਸ਼ ਥਾਪਰ, ਸਿੰਮੀ ਥਾਪਰ, ਰੇਣੂ ਬਾਲਾ ਬੈਕਟਰ, ਨਿਸ਼ੀ ਕਾਹੜਾ, ਆਸ਼ਾ ਰਾਣੀ, ਰੀਟਾ ਰਾਣੀ, ਬਬੀਤਾ ਰਾਣੀ, ਸੰਤੋਸ਼ ਰਾਣੀ, ਸੁਨੀਤਾ ਰਾਣੀ, ਕਮਲੇਸ਼ ਰਾਣੀ, ਜਰੀਨ ਕੌਰ ਲਿਬੜਾ, ਰਚਨਾ ਗੋਇਲ, ਪੰਡਿਤ ਸ਼ਾਮੂ ਵੀ ਹਾਜ਼ਰ ਸਨ |