16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਰਾਣਾ ਹਸਪਤਾਲ ਖਮਾਣੋਂ ਵਿਖੇ ਲੀਵਰ ਦੀ ਫਾਈਬਰੋ ਸਕੈਨ ਦਾ ਕੈਂਪ ਲਗਾਇਆ

Ad Position 21
No active advertisement
ਰਾਣਾ ਹਸਪਤਾਲ ਖਮਾਣੋਂ ਵਿਖੇ ਲੀਵਰ ਦੀ ਫਾਈਬਰੋ ਸਕੈਨ ਦੇ ਕੈਂਪ ਦੌਰਾਨ ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸ਼ਫੀ ਰਾਣਾ ਡੀ.ਐਮ. (ਗੈਸਟਰੋ) ਤੇ ਹੋਰ | ਤਸਵੀਰ: ਜੋਗਿੰਦਰ ਪਾਲ <br/> 05-01-2026
ਖਮਾਣੋਂ, 4 ਜਨਵਰੀ (ਜੋਗਿੰਦਰ ਪਾਲ)-ਰਾਣਾ ਹਸਪਤਾਲ ਖਮਾਣੋਂ ਵਿਖੇ ਲੀਵਰ ਦੀ ਫਾਈਬਰੋ ਸਕੈਨ ਦਾ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਪ੍ਰਬੰਧਕ ਡਾ. ਜਗਦੀਪ ਸਿੰਘ ਰਾਣਾ ਨੇ ਦੱਸਿਆ ਕਿ ਇਹ ਕੈਂਪ ਹਸਪਤਾਲ 'ਚ ਮੌਜੂਦ ਲੀਵਰ ਅਤੇ ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੈਫੀ ਰਾਣਾ ਡੀ.ਐਮ. (ਗੈਸਟਰੋ) ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਿਸ ਵਿਚ 60 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਮੋਟਾਪਾ, ਫੈਟੀ ਲੀਵਰ, ਸ਼ੂਗਰ, ਥਾਇਰਡ, ਬਲੱਡ ਪ੍ਰੈਸ਼ਰ ਪੀਲੀਆ ਆਦਿ ਲੀਵਰ ਨਾਲ ਸਬੰਧਿਤ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਇਹ ਸਕੈਨ ਸਿਰਫ਼ ਪੰਜ ਸੌ ਰੁਪਏ 'ਚ ਕੀਤੀ ਗਈ, ਜਦੋਂਕਿ ਬਾਜ਼ਾਰ 'ਚ ਇਸ ਦੀ ਕੀਮਤ 5 ਹਜ਼ਾਰ ਰੁਪਏ ਦੇ ਕਰੀਬ ਹੈ | ਡਾ. ਸੈਫੀ ਰਾਣਾ ਨੇ ਮਰੀਜ਼ਾਂ ਅਤੇ ਹੋਰਨਾਂ ਲੋਕਾਂ ਨੂੰ ਵਧੀਆ ਲਾਈਫ਼ ਸਟਾਈਲ, ਤਲਿਆ ਭੋਜਨ ਘੱਟ ਖਾਣ, ਸਰੀਰ ਨੂੰ ਨਿਰੋਗ ਰੱਖਣ ਲਈ ਸੈਰ ਅਤੇ ਕਸਰਤ ਆਦਿ ਨੂੰ ਤਵੱਜੋ ਦੇਣ 'ਤੇ ਜ਼ੋਰ ਦਿੱਤਾ | ਡਾ. ਜਗਦੀਪ ਰਾਣਾ ਨੇ ਦੱਸਿਆ ਕਿ ਰਾਣਾ ਹਸਪਤਾਲ ਖਮਾਣੋਂ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਹਸਪਤਾਲ ਵਿਚ ਹੁਣ ਈ.ਸੀ. ਐਚ.ਐਸ (ਫ਼ੌਜੀ ਕਾਰਡ) ਸਹੂਲਤ ਵੀ ਉਪਲਬਧ ਹੈ ਅਤੇ 35 ਸਾਲਾਂ ਤੋਂ ਇਲਾਕੇ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ | ਇਸ ਮੌਕੇ ਗੁਰਮੀਤ ਸਿੰਘ ਸੇਵਾ ਮੁਕਤ ਇੰਸਪੈਕਟਰ, ਅਕਾਲੀ ਆਗੂ ਅਮਰਜੀਤ ਸਿੰਘ ਗਰਚਾ, ਡਾ. ਪਰਾਗ ਸ਼ਰਮਾ ਅਤੇ ਖੁਸ਼ ਖਮਾਣੋਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਊ ਸੇਵਾ ਸਮਿਤੀ ਨੇ ਗਊ ਪੂਜਾ ਕਰਵਾਈ ਅਗਲੀ ਖ਼ਬਰ ਮਹਾਂਕਾਲੀ ਸ਼ਿਵ ਮੰਦਰ ਵਿਖੇ ਨਵੇਂ ਵਰ੍ਹੇ ਦੀ ਆਮਦ ਨੂੰ ਲੈ ਕੇ ਮਾਤਾ ਦੀ ਚੌਂਕੀ ਲਗਵਾਈ
Ad Position 24