16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਬਿਹਤਰ ਭਵਿੱਖ ਲਈ ਮਾਪੇ ਬੱਚਿਆਂ ਨੂੰ ਖੇਡਾਂ ਤੇ ਧਰਮ ਨਾਲ ਜੋੜਨ-ਗਰੇਵਾਲ, ਦੇਬੀ

Ad Position 21
No active advertisement
7ਵੇਂ ਖ਼ਾਲਸਾਈ ਕੁਸ਼ਤੀ ਦੰਗਲ ਦੀ ਸ਼ੁਰੂਆਤ ਮੌਕੇ ਦਵਿੰਦਰ ਸਿੰਘ ਗਰੇਵਾਲ, ਰਣਦੇਵ ਸਿੰਘ ਦੇਬੀ ਤੇ ਸਮੂਹ ਕਮੇਟੀ ਮੈਂਬਰ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ | ਤਸਵੀਰ: ਕਰਨ <br/> 05-01-2026
ਫ਼ਤਹਿਗੜ੍ਹ ਸਾਹਿਬ, 4 ਜਨਵਰੀ (ਬਲਜਿੰਦਰ ਸਿੰਘ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 7ਵਾਂ ਖ਼ਾਲਸਾਈ ਜੱਟਾਜੂਟ ਕੁਸ਼ਤੀ ਦੰਗਲ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਸਾਹਮਣੇ ਕਰਵਾਇਆ ਗਿਆ | ਜਿਸ ਵਿਚ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਤੇ ਰਣਦੇਵ ਸਿੰਘ ਦੇਬੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾ ਕੇ ਕੁਸ਼ਤੀ ਦੰਗਲ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਮੇਟੀ ਵਲੋਂ ਜੋ ਸਿੱਖੀ ਸਰੂਪ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੇਸਾਧਾਰੀ ਪਹਿਲਵਾਨਾਂ ਦਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ, ਬਹੁਤ ਹੀ ਸ਼ਲਾਘਾਯੋਗ ਉੱਦਮ ਹੈ, ਕਿਉਂਕਿ ਕੇਸਾਧਾਰੀ ਖਿਡਾਰੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ | ਇਸ ਲਈ ਮਾਪੇ ਬੱਚਿਆਂ ਨੂੰ ਖੇਡ ਮੈਦਾਨ ਵਿਚ ਲਿਆ ਕੇ ਇੱਕ ਚੰਗਾ ਖਿਡਾਰੀ ਬਣਾਉਣ ਦੇ ਨਾਲ-ਨਾਲ ਉਸ ਨੂੰ ਆਪਣੇ ਧਰਮ ਤੇ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖੀ ਨਾਲ ਜੋੜਨ | ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਟੌਹੜਾ ਤੇ ਸਿਮਰਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ 7ਵੇਂ ਖ਼ਾਲਸਾਈ ਕੇਸਾਧਾਰੀ ਕੁਸ਼ਤੀ ਦੰਗਲ ਵਿਚ 100 ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ, ਉੱਥੇ ਹੀ ਰੱਸਾ ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ ਹਨ | ਇਸ ਮੌਕੇ ਮੁੱਖ ਮਹਿਮਾਨ ਦਵਿੰਦਰ ਸਿੰਘ ਗਰੇਵਾਲ ਨੇ ਜਿੱਥੇ ਪਤਵੰਤਿਆਂ ਅਤੇ ਪਹਿਲਵਾਨਾਂ ਦਾ ਸਨਮਾਨ ਕੀਤਾ, ਉੱਥੇ ਹੀ ਪ੍ਰਬੰਧਕਾਂ ਵਲੋਂ ਦਵਿੰਦਰ ਸਿੰਘ ਗਰੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਅੰਮਿ੍ਤਵੀਰ ਸਿੰਘ, ਜਸਪ੍ਰੀਤ ਸਿੰਘ ਧਰਮਗੜ੍ਹ, ਜਸਪਾਲ ਸਿੰਘ ਗਿੱਲ, ਰਣਧੀਰ ਸਿੰਘ ਅੱਤੇਵਾਲੀ, ਰਣਜੀਤ ਸਿੰਘ ਨੋਨੀ, ਹਰਿੰਦਰ ਪਾਲ ਸਿੰਘ ਟੌਹੜਾ, ਪ੍ਰੀਤ, ਸੁਰਜੀਤ ਸਿੰਘ ਬਸੀ ਪਠਾਣਾਂ, ਜਸਵਿੰਦਰ ਸਿੰਘ ਪੱਪੀ, ਰਣਵੀਰ ਸਿੰਘ ਰਾਣਾ ਫੁੱਟਬਾਲ ਕੋਚ, ਬਿਕਰਮਜੀਤ ਸਿੰਘ ਨਾਗਰਾ, ਜਸਵੀਰ ਸਿੰਘ, ਜਸਪਾਲ ਸਿੰਘ, ਗਾਇਕ ਕਮਲ ਖ਼ਾਨ, ਅਮਰਜੀਤ ਸਿੰਘ ਸੋਨੀ ਕੋਚ, ਹਰਦੀਪ ਸਿੰਘ ਖ਼ਾਨਪੁਰ, ਰਣਬੀਰ ਸਿੰਘ, ਕੁਲਦੀਪ ਸਿੰਘ ਪਹਿਲਵਾਨ, ਮਹਿਤਾਬ ਸਿੰਘ ਟਿਵਾਣਾ, ਲਕਸ਼ ਔਜਲਾ, ਜਸਮੀਤ ਮੰਡੇਰ, ਮਹਿੰਦਰ ਖਰੋਡ, ਅਰਸ਼ ਕੰਗ, ਐਡਵੋਕੇਟ ਰਾਜਵੀਰ ਸਿੰਘ, ਸੁਖਵਿੰਦਰ ਸਿੰਘ,ਅੰਕੁਸ਼ ਖੱਤਰੀ, ਬਲਵਿੰਦਰ ਸਿੰਘ, ਕਮਲ ਕੋਚ, ਸੁਖਮਨਪ੍ਰੀਤ ਸਿੰਘ ਸ਼ਾਹੀ ਸਮੇਤ ਵੱਡੀ ਗਿਣਤੀ ਵਿਚ ਖੇਡ ਪੇ੍ਰਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਵੀ.ਕੇ. ਚੋਪੜਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਵੀ.ਕੇ. ਚੋਪੜਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ
Ad Position 24