ਖਮਾਣੋਂ, 4 ਜਨਵਰੀ (ਜੋਗਿੰਦਰ ਪਾਲ)-ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ, ਪੰਜਾਬ 'ਚ ਸੇਵਾ ਨਿਭਾ ਰਹੇ ਇੰਜੀਨੀਅਰਜ਼ ਦੀ ਜਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੀ ਸੂਬਾ ਇਕਾਈ ਵਲੋਂ ਵਿਭਾਗ ਦੇ ਮੁੱਖ ਇੰਜੀਨੀਅਰ (ਬਿਜਲੀ ਤੇ ਹੈੱਡਕੁਆਟਰ-1 ਅਤੇ 2) ਇੰਜ: ਵਿਜੇ ਕੁਮਾਰ ਚੋਪੜਾ ਦਾ ਸੇਵਾ ਮੁਕਤੀ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ.) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ, ਇੰਜ: ਦਿਲਪ੍ਰੀਤ ਸਿੰਘ ਲੋਹਟ ਐਸ.ਡੀ.ਓ. ਸੂਬਾ ਪ੍ਰਧਾਨ, ਇੰਜੀ: ਥਰੂ ਰਾਮ ਸੂਬਾ ਸਲਾਹਕਾਰ ਵਲੋਂ ਇੰਜ: ਚੋਪੜਾ ਦੁਆਰਾ ਵਿਭਾਗ ਪ੍ਰਤੀ ਪੂਰੀ ਲਗਨ, ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਇੰਜੀ: ਜਸਵਿੰਦਰ ਸਿੰਘ ਨਿਗਰਾਨ ਇੰਜੀਨੀਅਰ (ਬਿਜਲੀ ਵਿੰਗ), ਇੰਜ: ਬਲਜੀਤ ਸਿੰਘ ਖੰਨਾ ਕਾਰਜਕਾਰੀ ਇੰਜੀਨੀਅਰ, ਇੰਜ: ਵਿਵੇਕ ਕੁਮਾਰ ਦੁਰੇਜਾ, ਇੰਦਰਪਾਲ ਸਿੰਘ ਰਜਿਸਟਰਾਰ, ਰਾਕੇਸ਼ ਮਾਨ ਤੇ ਸੰਦੀਪ ਕੁਮਾਰ ਗਰਗ ਸੁਪਰਡੈਂਟ, ਇੰਜ: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜ: ਹਰਪ੍ਰੀਤ ਸਿੰਘ ਮੋਹਾਲੀ ਸੂਬਾ ਵਧੀਕ ਜਨਰਲ ਸਕੱਤਰ, ਇੰਜ: ਚੰਦਰ ਸ਼ੇਖਰ ਸੂਬਾ ਵਧੀਕ ਸਕੱਤਰ, ਇੰਜ: ਮਹਿੰਦਰ ਕੁਮਾਰ ਡਾਬੀ ਸੂਬਾ ਮੀਤ ਪ੍ਰਧਾਨ, ਇੰਜ: ਮਨਜੀਤ ਸਿੰਘ ਗੋਲਡੀ, ਇੰਜ: ਅਨਿਲ ਕੁਮਾਰ ਮਿਨਹਾਸ, ਇੰਜ: ਜਤਿੰਦਰ ਕੁਮਾਰ ਨਾਹਰ, ਇੰਜ: ਅਵਤਾਰ ਸਿੰਘ, ਇੰਜ: ਹਰਜੋਤ ਕੌਰ, ਇੰਜ: ਹਰਪ੍ਰੀਤ ਸਿੰਘ ਵਲੋਂ ਇੰਜ: ਚੋਪੜਾ ਨੂੰ ਯਾਦਗਾਰੀ ਸਨਮਾਨ ਚਿੰਨ੍ਹ, ਸ਼ਾਲ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਵਿਭਾਗ ਦੇ ਸੇਵਾ ਮੁਕਤ ਮੁੱਖ ਇੰਜੀਨੀਅਰ ਰਾਜ ਕੁਮਾਰ, ਕੁਲਵਿੰਦਰ ਸਿੰਘ ਪੀ.ਏ, ਰਾਜਿੰਦਰ ਸਿੰਘ ਸੁਪਰਡੈਂਟ ਹਲਕਾ ਦਫ਼ਤਰ ਚੰਡੀਗੜ੍ਹ, ਬੀਰਬਲ ਸੇਵਾ ਮੁਕਤ ਸੁਪਰਡੈਂਟ, ਸੰਬੰਧਿਤ ਦਫ਼ਤਰੀ ਸਟਾਫ਼ ਤੋਂ ਇਲਾਵਾ ਹੋਰ ਬਹੁਤ ਸਾਰੇ ਜਥੇਬੰਦੀ ਦੇ ਅਹੁਦੇਦਾਰ, ਵਿਭਾਗ ਦੇ ਸਿਵਲ, ਬਿਜਲੀ, ਮਕੈਨੀਕਲ ਅਤੇ ਹਾਰਟੀਕਲਚਰ ਵਿੰਗ ਵਿਚ ਸੇਵਾ ਨਿਭਾ ਰਹੇ ਤੇ ਸੇਵਾ ਮੁਕਤ