ਬਟਾਲਾ, 4 ਜਨਵਰੀ (ਸਤਿੰਦਰ ਸਿੰਘ)-ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਪ੍ਰਾਚੀਨ ਸ੍ਰੀ ਸ਼ਿਵ ਮੰਦਰ ਪੁਰਾਣੀ ਟਰੱਕ ਯੂਨੀਅਨ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਾਹ ਤੇ ਕਚੋਰੀਆਂ ਦਾ ਲੰਗਰ ਲਗਾਇਆ | ਲੰਗਰ 'ਚ ਆਸ-ਪਾਸ ਦੇ ਉਦਯੋਗਪਤੀਆਂ ਤੇ ਦੁਕਾਨਦਾਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਪ੍ਰਬੰਧਕਾਂ ਨੇ ਦੱਸਿਆ ਕਿ ਨਵੇਂ ਸਾਲ 2026 ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੀ ਸ਼ਿਵ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨ ਉਪਰੰਤ ਲੰਗਰ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਚਾਹ-ਕਚੌਰੀਆਂ ਦੇ ਲੰਗਰ 'ਚ ਸੰਗਤਾਂ ਨੇ ਉਤਸ਼ਾਹ ਨਾਲ ਸੇਵਾ ਕੀਤੀ ਹੈ | ਇਸ ਮੌਕੇ ਸਾਜਨ ਅਗਰਵਾਲ, ਮੁਨੀਸ਼ ਅਗਰਵਾਲ, ਪਾਰਸ ਵਡੇਰਾ, ਸਕਸ਼ਮ ਅਗਰਵਾਲ, ਅਸ਼ੋਕ ਸ਼ਰਮਾ, ਵਨੀਤ ਗੋਇਲ, ਹੇਮੰਤ ਅਗਰਵਾਲ, ਪਾਰਸ ਅਗਰਵਾਲ, ਮਾਨਵ ਅਗਰਵਾਲ, ਅਨਮੋਲ ਅਗਰਵਾਲ ਆਦਿ ਸੇਵਾਦਾਰਾਂ ਨੇ ਸੇਵਾ 'ਚ ਹਿੱਸਾ ਲਿਆ |