ਬਟਾਲਾ, 4 ਜਨਵਰੀ (ਸਤਿੰਦਰ ਸਿੰਘ)-ਪੇਂਡੂ ਖੇਤਰ 'ਚ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਅਲੈਕਸ ਇੰਸਟੀਚਿਊਟ ਨਿੱਕੇ ਘੁੰਮਣ ਵਿਖੇ ਨਵੇਂ ਵਰ੍ਹੇ ਦੀ ਆਮਦ 'ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ | ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੈੱਡ ਗ੍ਰੰਥੀ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ ਅਰਦਾਸ ਕਰਕੇ ਆਰੰਭ ਕੀਤਾ | ਇਸ ਸੰਬੰਧੀ ਸੈਂਟਰ ਦੇ ਚੇਅਰਮੈਨ ਗੁਰਬਚਨ ਸਿੰਘ ਨੇ ਦੱਸਿਆ ਕਿ ਅਲੈਕਸ ਇੰਸਟੀਚਿਊਟ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀ ਦੀਆਂ ਮੰਗਾਂ 'ਤੇ ਖਰਾ ਉਤਰ ਰਿਹਾ ਹੈ ਅਤੇੇ ਬਹੁਤ ਸਾਰੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਬਣਾ ਚੁੱਕਾ ਹੈ | ਸਮਾਗਮ 'ਚ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਤੋਂ ਮਹਾਨ ਪ੍ਰਚਾਰਕ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਸਮੂਹ ਜਥੇਬੰਦੀ ਸਮੇਤ ਹਾਜਰੀ ਭਰੀ | ਇਸ ਮੌਕੇ ਐਮ.ਡੀ. ਪਰਮਿੰਦਰ ਕੌਰ ਪਵਾਰ ਨੇੇ ਅਏ ਹੋਏ ਸਟਾਫ਼, ਵਿਦਿਆਰਥੀਆਂ ਤੇ ਮੁਹਤਬਰਾਂ ਦਾ ਧੰਨਵਾਦ ਕੀਤਾ |