ਬਸੀ ਪਠਾਣਾਂ, 6 ਜਨਵਰੀ (ਐਚ.ਐਸ.ਗੌਤਮ)-ਸਿੱਖਿਆ ਵਿਭਾਗ 'ਚੋਂ ਬਤੌਰ ਲੈਕਚਰਾਰ ਅਤੇ ਪਿ੍ੰਸੀਪਲ ਦੀ 35 ਸਾਲ ਦੀ ਸੇਵਾ ਕਰਨ ਉਪਰੰਤ ਮੇਹਰ ਸਿੰਘ ਲਗਾਤਾਰ ਮੈਰਾਥਨ ਵਿਚ ਭਾਗ ਲੈ ਕੇ ਲਗਾਤਾਰ ਹੁਣ ਤੱਕ 40 ਜਿੱਤਾਂ ਪੂਰੇ ਭਾਰਤ ਵਿਚ ਪ੍ਰਾਪਤ ਕਰ ਚੁੱਕੇ ਹਨ | ਜਿਨ੍ਹਾਂ ਵਿਚ 10, 21 ਅਤੇ 42 ਕਿੱਲੋਮੀਟਰ ਤੋਂ ਬਾਅਦ ਹੁਣ 6 ਘੰਟੇ ਤਾਉ ਦੇਵੀ ਲਾਲ ਸਟੇਡੀਅਮ ਵਿਚ 53 ਕਿੱਲੋਮੀਟਰ ਦੌੜ ਕੇ ਆਲਓਵਰ 44 ਐਥਲੀਟਾਂ ਵਿਚ ਵੀ 40ਵੀਂ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ 100 ਤੋਂ ਵੱਧ ਜਿੱਤਾਂ ਪ੍ਰਾਪਤ ਕਰਨ ਦਾ ਹੈ ਅਤੇ ਉਹ ਅਗਲੇ ਮਹੀਨੇ ਵਿਚ ਮਾਸਟਰ ਨੈਸ਼ਨਲ ਐਥਲੈਟਿਕ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਅਜਮੇਰ ਰਾਜਸਥਾਨ ਜਾ ਰਹੇ ਹਨ | ਉਹ ਅਪੀਲ ਕਰਦੇ ਹਨ ਕਿ ਨੌਜਵਾਨ ਗਰਾਊਾਡ ਨਾਲ ਜੁੜਨ ਸਿਹਤ ਵੱਲ ਧਿਆਨ ਦੇਣ ਜਿਸ ਨਾਲ ਉਹ ਤੰਦਰੁਸਤ ਰਹਿਣਗੇ ਅਤੇ ਨਸ਼ਿਆਂ ਤੋਂ ਬਚਣਗੇ | 2018 ਵਿਚ ਰਿਟਾਇਰ ਹੋਣ ਤੋਂ ਬਾਅਦ ਮੇਹਰ ਸਿੰਘ ਨੇ ਵਧਦੀ ਉਮਰ ਨੂੰ ਇਸ ਦੌੜ ਲਈ ਕਦੇ ਕੋਈ ਅੜਿੱਕਾ ਨਹੀਂ ਸਮਝਦੇ | ਜੋ ਹੁਣ ਖੁਦ ਨਵੀਂ ਪੀੜ੍ਹੀ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣ ਗਏ |