15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪੰਜਾਬ 'ਚ ਗੈਂਗਸਟਰਵਾਦ ਨੂੰ ਖ਼ਤਮ ਕਰਨ ਤੇ ਨਸ਼ਿਆਂ ਦੇ ਖ਼ਾਤਮੇ ਦੀ ਆੜ ਹੇਠ ਫਿਰ ਪੰਜਾਬੀ ਨੌਜਵਾਨਾਂ ਦੇ ਖ਼ੂਨ ਦੀ ਹੋਲੀ ਖੇਡੀ ਜਾਵੇਗੀ-ਜਥੇਦਾਰ ਪੰਜੋਲੀ <br/>

Ad Position 21
No active advertisement
ਅਜੀਤ ਡੈਸਕ 24-01-2026
ਫ਼ਤਹਿਗੜ੍ਹ ਸਾਹਿਬ, 23 ਜਨਵਰੀ (ਬਲਜਿੰਦਰ ਸਿੰਘ)-ਪੰਜਾਬ ਵਿਚ ਗੈਂਗਸਟਰਵਾਦ ਨੂੰ ਖ਼ਤਮ ਕਰਨ ਅਤੇ ਨਸ਼ਿਆਂ ਦੇ ਖ਼ਾਤਮੇ ਦੀ ਆੜ ਹੇਠ ਇਕ ਵਾਰ ਫਿਰ ਪੰਜਾਬ ਪੁਲਿਸ ਵਲੋਂ ਪੰਜਾਬੀ ਨੌਜੁਆਨਾਂ ਦੇ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਕਿ ਹਰ ਪੰਜਾਬੀ ਚਾਹੁੰਦਾ ਹੈ ਕਿ ਪੰਜਾਬ ਮੁਕੰਮਲ ਰੂਪ ਵਿਚ ਨਸ਼ਾ ਮੁਕਤ ਅਤੇ ਗੈਂਗਸਟਰਵਾਦ ਮੁਕਤ ਹੋਵੇ | ਇਸ ਲਈ ਸਰਕਾਰ ਨੂੰ ਪਿੰਡ ਪੱਧਰ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾਗਰੂਕ ਕੈਂਪ ਲਗਾਉਣੇ ਚਾਹੀਦੇ ਹਨ | ਪਰ ਸਰਕਾਰ ਵਲੋਂ ਇਹ ਦਾਅਵਾ ਕਰਨਾ ਕਿ ਨਸ਼ਾ ਫੜਨ ਵਾਲੇ ਪੁਲਿਸ ਅਫ਼ਸਰਾਂ ਨੂੰ ਇਨਾਮ ਦਿੱਤੇ ਜਾਣਗੇ | ਇਸ ਦੇ ਨਤੀਜੇ ਬਹੁਤ ਹੀ ਘਾਤਕ ਨਿਕਲਣਗੇ | ਕਿਉਂਕਿ ਇਸ ਮੁਹਿੰਮ ਤਹਿਤ ਭਾਵੇਂ ਕੋਈ ਨਸ਼ੇ ਦਾ ਵਪਾਰੀ ਫੜਿਆ ਜਾਵੇ ਜਾਂ ਨਾ, ਪ੍ਰੰਤੂ ਪੈਸੇ ਦੇ ਲਾਲਚ ਵਿਚ ਵੱਡੀ ਪੱਧਰ 'ਤੇ ਬੇਗੁਨਾਹ ਪੰਜਾਬੀ ਨੌਜੁਆਨਾਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹਾਂ ਵਿਚ ਜ਼ਰੂਰ ਡੱਕਿਆ ਜਾਵੇਗਾ | ਇਸੇ ਤਰ੍ਹਾਂ ਗੈਂਗਸਟਰ ਵਾਦ ਦੇ ਖ਼ਾਤਮੇ ਦੀ ਆੜ ਹੇਠ ਝੂਠੇ ਪੁਲਿਸ ਮੁਕਾਬਲਿਆਂ ਵਿਚ ਬੇਦੋਸ਼ੇ ਨੌਜਵਾਨਾਂ ਦਾ ਕਤਲ ਵੀ ਜ਼ਰੂਰ ਹੋਵੇਗਾ | ਜਥੇਦਾਰ ਪੰਜੋਲੀ ਨੇ ਕਿਹਾ ਕਿ ਇਹ ਖੇਡ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ ਗਿੱਲ ਨੇ ਵੀ ਖੇਡੀ ਸੀ | ਉਸ ਵੇਲੇ ਖਾੜਕੂ ਸਿੱਖ ਨੌਜੁਆਨਾਂ ਦੇ ਸਿਰਾਂ ਦੇ ਮੁੱਲ ਪਾਏ ਸਨ | ਜਿਸ ਵਿਚ ਬੇਦੋਸ਼ੇ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿਚ ਕਤਲ ਕੀਤਾ ਗਿਆ ਸੀ | ਉਨ੍ਹਾਂ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਗੈਂਗਸਟਰ ਵਾਦ ਖ਼ਤਮ ਕਰਨ ਦੀ ਆੜ ਹੇਠ ਪੁਲਿਸ ਨੂੰ ਇੰਨੀ ਖੁੱਲ੍ਹ ਨਾ ਦਿੱਤੀ ਜਾਵੇ ਅਤੇ ਇਨਾਮ ਦੇਣ ਵਾਲਾ ਰਸਤਾ ਬਹੁਤ ਖ਼ਤਰਨਾਕ ਹੈ ਇਸ ਨਾਲ ਚਾਰੇ ਪਾਸੇ ਝੂਠ ਦਾ ਪਸਾਰਾ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਗਣਤੰਤਰ ਦਿਵਸ ਸਮਾਰੋਹ ਦੇ ਮੱਦੇਨਜ਼ਰ ਪਾਬੰਦੀ ਹੁਕਮ ਜਾਰੀ ਅਗਲੀ ਖ਼ਬਰ ਬਸੰਤ ਪੰਚਮੀ ਦੇ ਦਿਨ ਬਰਸਾਤ ਨੇ ਪਤੰਗਬਾਜ਼ੀ 'ਤੇ ਫੇਰਿਆ ਪਾਣੀ <br/>
Ad Position 24