15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ ਦੇ ਦਿਨ ਬਰਸਾਤ ਨੇ ਪਤੰਗਬਾਜ਼ੀ 'ਤੇ ਫੇਰਿਆ ਪਾਣੀ <br/>

Ad Position 21
No active advertisement
ਅਮਲੋਹ ਸ਼ਹਿਰ 'ਚ ਬਰਸਾਤ 'ਚ ਭਿੱਜੇ ਪਤੰਗਾਂ ਨੂੰ ਉਦਾਸ ਨਜ਼ਰਾਂ ਨਾਲ ਦੇਖ ਰਿਹਾ ਇਕ ਛੋਟਾ ਬੱਚਾ | ਤਸਵੀਰ: ਗਿੱਲ <br/> 24-01-2026
ਅਮਲੋਹ, 23 ਜਨਵਰੀ (ਹਰਪ੍ਰੀਤ ਸਿੰਘ ਗਿੱਲ)-ਪਤੰਗਬਾਜ਼ਾਂ ਵਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਬਸੰਤ ਪੰਚਮੀ ਦੇ ਪਵਿੱਤਰ ਦਿਨ ਪੂਰੇ ਪੰਜਾਬ ਵਿਚ ਹੋਈ ਅਚਾਨਕ ਬਰਸਾਤ ਨੇ ਪਤੰਗਬਾਜ਼ਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ | ਛੱਤਾਂ 'ਤੇ ਰੰਗ-ਬਿਰੰਗੀਆਂ ਪਤੰਗਾਂ, ਮਾਂਜੇ ਅਤੇ ਡੋਰਾਂ ਨਾਲ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਹ ਦਿਨ ਸਾਲ ਦਾ ਸਭ ਤੋਂ ਵੱਡਾ ਪਤੰਗਬਾਜ਼ੀ ਦਾ ਦਿਨ ਮੰਨਿਆ ਜਾਂਦਾ ਹੈ, ਪਰ ਸਵੇਰ ਤੋਂ ਹੀ ਸ਼ੁਰੂ ਹੋਏ ਮੀਂਹ ਨੇ ਸਾਰਾ ਉਤਸ਼ਾਹ ਮਿੱਟੀ ਵਿਚ ਮਿਲਾ ਦਿੱਤਾ | ਪੰਜਾਬ ਦੇ ਕਈ ਇਲਾਕਿਆਂ 'ਚ ਜਿਨ੍ਹਾਂ 'ਚ ਰਾਤ ਤੋਂ ਹੀ ਬਰਸਾਤ ਸ਼ੁਰੂ ਹੋ ਗਈ, ਉਨ੍ਹਾਂ ਇਲਾਕਿਆਂ ਦੇ ਪਤੰਗਬਾਜ਼ਾਂ ਦਾ ਸੁੱਤੇ ਉੱਠਦਿਆਂ ਦਾ ਸਵੇਰੇ ਹੀ ਮੂਡ ਖ਼ਰਾਬ ਹੋ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਈ ਥਾਵਾਂ 'ਤੇ ਨੌਜਵਾਨ ਛੱਤਾਂ 'ਤੇ ਪਹੁੰਚ ਵੀ ਗਏ ਸਨ, ਪਰ ਬਰਸਾਤ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਮੁੜ ਹੇਠਾਂ ਆਉਣਾ ਪਿਆ | ਕਈ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਸ਼ਿਸ਼ ਕੀਤੇ ਜਾਣ 'ਤੇ ਮੀਂਹ ਕਾਰਨ ਨਾ ਸਿਰਫ਼ ਪਤੰਗ ਉਡਾਇਆ ਜਾ ਸਕਿਆ, ਸਗੋਂ ਉਨ੍ਹਾਂ ਦੀਆਂ ਡੋਰਾਂ ਵੀ ਭਿੱਜ ਗਈਆਂ ਤੇ ਉਹ ਖ਼ੁਦ ਵੀ, ਪਰ ਗੱਲ ਨਹੀਂ ਬਣੀ | ਬਰਸਾਤ ਦੇ ਚੱਲਦੇ ਛੱਤਾਂ, ਖੁੱਲ੍ਹੇ ਮੈਦਾਨਾਂ ਅਤੇ ਪਤੰਗਬਾਜ਼ੀ ਲਈ ਮਸ਼ਹੂਰ ਥਾਵਾਂ ਸੁੰਨੀਆਂ ਨਜ਼ਰ ਆਈਆਂ | ਬਾਜ਼ਾਰਾਂ ਵਿਚ ਵੀ ਉਹ ਰੌਣਕ ਨਹੀਂ ਦਿਖੀ, ਜੋ ਹਰ ਸਾਲ ਬਸੰਤ ਪੰਚਮੀ ਦੇ ਮੌਕੇ 'ਤੇ ਵੇਖਣ ਨੂੰ ਮਿਲਦੀ ਹੈ | ਪਤੰਗਾਂ, ਡੋਰਾਂ ਅਤੇ ਮਾਂਜੇ ਨਾਲ ਭਰੇ ਬੈਗ ਘਰਾਂ ਵਿਚ ਹੀ ਪਏ ਰਹਿ ਗਏ, ਜਦਕਿ ਕਈ ਨੌਜਵਾਨਾਂ ਨੇ ਦਿਨ ਭਰ ਮੌਸਮ ਸਾਫ਼ ਹੋਣ ਦੀ ਉਡੀਕ ਕੀਤੀ | ਪਤੰਗਬਾਜ਼ਾਂ ਦਾ ਕਹਿਣਾ ਸੀ ਕਿ ਬਸੰਤ ਪੰਚਮੀ ਸਿਰਫ਼ ਇਕ ਤਿਉਹਾਰ ਹੀ ਨਹੀਂ, ਸਗੋਂ ਰੰਗਾਂ, ਮੁਕਾਬਲੇ ਅਤੇ ਖ਼ੁਸ਼ੀ ਦਾ ਦਿਨ ਹੁੰਦਾ ਹੈ | ਇਸ ਦਿਨ ਦੋਸਤਾਂ ਅਤੇ ਪਰਿਵਾਰਾਂ ਨਾਲ ਮਿਲ ਕੇ ਪਤੰਗਬਾਜ਼ੀ ਕਰਨ ਦੀ ਰਿਵਾਇਤ ਹੈ, ਪਰ ਮੌਸਮ ਦੀ ਇਸ ਅਚਾਨਕ ਮਾਰ ਨੇ ਸਾਰਾ ਰੰਗ ਫਿੱਕਾ ਕਰ ਦਿੱਤਾ | ਕਈ ਨੌਜਵਾਨਾਂ ਨੇ ਆਸ ਜਿਤਾਈ ਕਿ ਜੇਕਰ ਮੌਸਮ ਸਾਫ਼ ਹੋਇਆ ਤਾਂ ਸ਼ਾਮ ਜਾਂ ਅਗਲੇ ਦਿਨ

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਗੈਂਗਸਟਰਵਾਦ ਨੂੰ ਖ਼ਤਮ ਕਰਨ ਤੇ ਨਸ਼ਿਆਂ ਦੇ ਖ਼ਾਤਮੇ ਦੀ ਆੜ ਹੇਠ ਫਿਰ ਪੰਜਾਬੀ ਨੌਜਵਾਨਾਂ ਦੇ ਖ਼ੂਨ ਦੀ ਹੋਲੀ... ਅਗਲੀ ਖ਼ਬਰ ਲਗਾਤਾਰ ਪਏ ਮੀਂਹ ਕਾਰਨ ਚਾਰ-ਚੁਫ਼ੇਰਾ ਹੋਇਆ ਜਲ-ਥਲ
Ad Position 24