ਭੁੱਨਰਹੇੜੀ, 31 ਜਨਵਰੀ (ਧਨਵੰਤ ਸਿੰਘ)-ਪੰਜਾਬ ਮੰਡੀ ਬੋਰਡ ਵਲੋਂ ਲਿੰਕ ਸੜਕਾਂ ਦੇ ਨਵੀਨੀਕਰਨ ਦੇ ਨਾਂ 'ਤੇ ਚਲਾਇਆ ਜਾ ਰਿਹਾ ਕੰਮ ਹੁਣ ਵਿਕਾਸ ਨਹੀਂ, ਸਗੋਂ ਸਰਕਾਰੀ ਖ਼ਜ਼ਾਨੇ ਦੀ ਖੁੱਲ੍ਹੀ ਲੁੱਟ ਬਣ ਰਿਹਾ ਹੈ¢ ਇਹ ਸੜਕੀ ਪ੍ਰਾਜੈਕਟ ਕਾਗਜ਼ਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਦਾ ਹੈ¢ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ¢ ਮੰਡੀ ਬੋਰਡ ਵਲੋਂ ਸੜਕ ਦੇ ਨਿਰਮਾਣ ਲਈ ਨਵੇਂ ਦੀ ਥਾਂ ਪੁਰਾਣਾ ਮਟੀਰੀਅਲ ਵਰਤਿਆ ਜਾ ਰਿਹਾ ਹੈ¢ ਭੁੱਨਰਹੇੜੀ ਤੋਂ ਹਰਿਆਣਾ ਰਾਜ ਨਾਲ ਜੋੜਨ ਵਾਲੀ ਉਪਲੀ ਲਿੰਕ ਸੜਕ (ਉਪਲੀ-ਹੁਸੈਨਪੁਰ-ਠਾਕੁਰਗੜ੍ਹ ਰੋਡ) ਦੇ ਲਗਭਗ 7 ਕਿਲੋਮੀਟਰ ਹਿੱਸੇ ਦੇ ਨਵੀਕਰਨ ਦÏਰਾਨ ਭਿ੍ਸ਼ਟਾਚਾਰ ਦੀਆਂ ਸਾਰੀਆਂ ਪਰਤਾਂ ਖੁਲ੍ਹ ਰਹੀਆਂ ਹਨ¢ ਪੁਰਾਣੀ ਸੜਕ ਨੂੰ ਪੂਰੀ ਤਰ੍ਹਾਂ ਪੁੱਟਕੇ ਉਸੇ ਵਿਚੋਂ ਨਿਕਲੇ ਪੱਥਰ ਨੂੰ ਮੁੜ ਵਿਛਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਰਿਹਾ ਹੈ¢ ਜੇਸੀਬੀ ਮਸ਼ੀਨ ਦੁਆਰਾ ਪੱਟੀ ਪੁਰਾਣੀ ਸੜਕ ਵਿਚੋਂ ਨਿਕਲੇ ਪ੍ਰੀਮਿਕਸ ਨੂੰ ਛਾਂਟੀ ਕਰ ਪੱਥਰ ਸੜਕ ਉੱਤੇ ਵਿਛਾਇਆ ਗਿਆ,ਅਤੇ ਲੁੱਕ ਦੇ ਟੁਕੜੇ ਬਾਹਰ ਸੁੱਟੇ ਗਏ ਹਨ¢ਇਸ ਸੜਕ ਉੱਤੇ ਪੁਰਾਣੇ ਸਮਾਨ ਨੂੰ ਪਾਕੇ ਸੜਕ ਪ੍ਰੀਮਿਕਸ ਲਈ ਤਿਆਰ ਕਰ ਦਿੱਤੀ ਹੈ¢ ਮਾਹਿਰਾਂ ਮੁਤਾਬਕ ਇਹ ਨਿਰਮਾਣ ਨਿਯਮਾਂ ਦੀ ਨਹੀਂ, ਸਗੋਂ ਸਰਕਾਰੀ ਪੈਸੇ ਦੀ ਧੱਜੀਆਂ ਉਡਾਉਣ ਦੀ ਖੁੱਲ੍ਹੀ ਮਿਸਾਲ ਹੈ¢ ਵਰਣਨਯੋਗ ਹੈ ਕਿ ਮੰਡੀ ਬੋਰਡ ਦੇ ਸੰਬੰਧਤ ਅਧਿਕਾਰੀ ਇਸ ਸੜਕ ਉਪਰ ਹੋ ਰਹੇ ਖਰਚ, ਮਨਜ਼ੂਰਸ਼ੁਦਾ ਅੰਦਾਜ਼ੇ ਅਤੇ ਵਰਤੇ ਗਏ ਮਟੀਰੀਅਲ ਬਾਰੇ ਜਾਣਕਾਰੀ ਦੇਣ ਤੋਂ ਵੀ ਪਾਸਾ ਵੱਟ ਰਹੇ ਹਨ¢ ਅਧਿਕਾਰੀਆਂ ਦੀ ਇਹ ਚੁੱਪੀ ਇਸ ਗੱਲ ਦਾ ਸਪਸ਼ਟ ਸੰਕੇਤ ਹਨ, ਦਾਲ ਵਿਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਪੁਰਾਣੇ ਮਟੀਰੀਅਲ ਨਾਲ ਬੁੱਤਾ ਸਾਰ ਕੇ ਲੱਖਾਂ ਨਹੀਂ, ਸਗੋਂ ਕਰੋੜਾਂ ਰੁਪਏ ਦੀ ਸਰਕਾਰੀ ਰਾਸ਼ੀ ਹੜੱਪਣ ਦੀ ਪੂਰੀ ਤਿਆਰੀ ਕੀਤੀ ਗਈ ਹੈ¢ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਵਿਜੀਲੈਂਸ ਜਾਂਚ ਕਰਵਾਈ ਜਾਵੇ¢ ਸਥਾਨਕ ਇਲਾਕੇ ਅੰਦਰ ਅਧਿਕਾਰੀਆਂ ਵਲੋਂ ਵਿਕਾਸ ਦੇ ਨਾਂ 'ਤੇ ਘਪਲੇ ਕੀਤੇ ਜਾਣ ਦੀਆਂ ਚਰਚਾਵਾਂ ਹਨ¢