ਫ਼ਤਹਿਗੜ੍ਹ ਸਾਹਿਬ, 31 ਜਨਵਰੀ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਭਾਜਪਾ ਦੇ ਜ਼ਿਲ੍ਹਾ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਸਰਕਲ ਸਰਹਿੰਦ ਬਾੜਾ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਦੇ ਨਾਲ ਸਰਕਲ ਦੀ ਪ੍ਰਧਾਨਗੀ ਜਸਪਾਲ ਸਿੰਘ ਅਨਾਇਤਪੁਰਾ ਨੂੰ ਸੌਂਪੀ ਗਈ ਅਤੇ ਸਰਕਲ ਦੀ ਸਾਰੀ ਟੀਮ ਦਾ ਐਲਾਨ ਵੀ ਕੀਤਾ ਗਿਆ | ਸਰਕਲ ਦੀ ਟੀਮ ਵਿਚ ਸੰਦੀਪ ਅਰੋੜਾ, ਚੋਗਾ ਸਿੰਘ, ਮਨਜਿੰਦਰ ਸਿੰਘ ਵਿਰਕ, ਮਨਜੀਤ ਕੌਰ ਅਤੇ ਰਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਐਲਾਨਿਆ ਗਿਆ | ਜਦਿਕ ਜਨਰਲ ਸਕੱਤਰ ਵਜੋਂ ਜ਼ਿੰਮੇਵਾਰੀ ਪ੍ਰੀਤਮ ਸਿੰਘ ਅਤੇ ਜਸਬੀਰ ਸਿੰਘ ਨੂੰ ਦਿੱਤੀ ਗਈ | ਸਕੱਤਰ ਦੀ ਜ਼ਿੰਮੇਵਾਰੀ ਮਨਦੀਪ ਸਿੰਘ, ਸੁਖਜਿੰਦਰ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ ਨੂੰ ਦਿੱਤੀ ਗਈ | ਇਸੇ ਤਰ੍ਹਾਂ ਯੁਵਾ ਮੋਰਚੇ ਦੀ ਜ਼ਿੰਮੇਵਾਰੀ ਬਿਕਰਮਜੀਤ ਸਿੰਘ, ਮਹਿਲਾ ਮੋਰਚਾ ਮਨਦੀਪ ਕੌਰ, ਕਿਸਾਨ ਮੋਰਚਾ ਅਮਰੀਕ ਸਿੰਘ, ਦਲਿਤ ਮੋਰਚਾ ਮੋਹਨ ਸਿੰਘ ਭੱਟਮਾਜਰਾ, ਘੱਟ ਗਿਣਤੀ ਮੋਰਚਾ ਧੰਨੇ ਸ਼ਾਹ ਅਤੇ ਓ.ਬੀ.ਸੀ ਮੋਰਚਾ ਦਾ ਪ੍ਰਧਾਨ ਗੁਰਜੀਤ ਸਿੰਘ ਨੂੰ ਬਣਾਇਆ ਗਿਆ | ਇਸ ਦੇ ਨਾਲ ਹੀ ਆਈ.ਟੀ ਸੀ ਗੁਰਮੁਖ ਸਿੰਘ, ਸੋਸ਼ਲ ਮੀਡੀਆ ਕੁਲਵਿੰਦਰ ਸਿੰਘ, ਆਈ.ਟੀ ਦਾ ਲਾਵਾਰਥੀ ਸੰਯੋਜਕ ਪੂਨਮ ਸ਼ਰਮਾ ਨੂੰ ਲਗਾਇਆ ਗਿਆ | ਇਸ ਤੋ ਇਲਾਵਾ ਬਲਜੀਤ ਸਿੰਘ, ਦਵਿੰਦਰ ਸਿੰਘ, ਮੋਹਨ ਸਿੰਘ, ਮੇਜਰ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ, ਭਜਨ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਦਲਵੀਰ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਲਖਵਿੰਦਰ ਸਿੰਘ ਨੂੰ ਕਾਰਜਕਾਰਨੀ ਮੈਂਬਰਾਂ ਵਜੋਂ ਨਿਯੁਕਤ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਅਜਾਇਬ ਸਿੰਘ ਜਖਵਾਲੀ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਹਰੀਸ਼ ਅਗਰਵਾਲ, ਸਰਬਜੀਤ ਸਿੰਘ ਮੱਖਣ ਅਤੇ ਹੋਰ ਸੀਨੀਅਰ ਲੀਡਰ ਸ਼ਾਮਿਲ ਹੋਏ |