ਖਮਾਣੋਂ, 31 ਜਨਵਰੀ (ਮਨਮੋਹਣ ਸਿੰਘ ਕਲੇਰ)-ਭਾਜਪਾ ਐੱਨ.ਜੀ.ਓ ਸੈੱਲ ਦੇ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਦੀ ਅਗਵਾਈ ਹੇਠ ਸੂਬਾ ਦਫ਼ਤਰ ਵਿਖੇ ਮੀਟਿੰਗ ਸੱਦੀ ਗਈ | ਇਸ ਮੀਟਿੰਗ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਐਨ.ਜੀ.ਓ ਸੈੱਲ ਦੇ ਮੈਂਬਰਾਂ ਨਾਲ ਭਾਰਤ ਸਰਕਾਰ ਦੀਆਂ ਸਕੀਮਾਂ ਅਤੇ ਹੋਰ ਮੁੱਦਿਆਂ ਸਬੰਧੀ ਚਰਚਾ ਕੀਤੀ ਗਈ | ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਅਤੇ ਸੈੱਲ ਦੇ ਕੋ ਕਨਵੀਨਰ ਅਰੁਨ ਗੋਸਾਈ ਵਲੋਂ ਐਮ.ਐਸ.ਪੀ ਬਾਰੇ ਤੱਥਾਂ ਦੇ ਆਧਾਰ 'ਤੇ ਜਾਣਕਾਰੀ ਦਿੱਤੀ ਗਈ ਤਾਂ ਜੋ ਆਮ ਲੋਕਾਂ ਨੂੰ ਸਹੀ ਸੂਚਨਾ ਦਿੱਤੀ ਜਾ ਸਕੇ | ਸੈੱਲ ਦੇ ਕੋ ਕਨਵੀਨਰ ਦੀਪਕ ਸਹਿਗਲ ਵਲੋਂ ਲਗਾਏ ਜਾ ਰਹੇ ਕੈਂਪਾਂ ਰਾਹੀਂ ਵਿਕਲਾਂਗ ਭਾਈਚਾਰੇ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਸਟੇਟ ਕੋ ਕਨਵੀਨਰ ਗੁਰਵਿੰਦਰ ਸਿੰਘ ਸੋਹੀ ਨੇ ਏਡਜ਼ ਅਤੇ ਨਸ਼ਾ ਰੋਕੋ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਵਿਕਸਿਤ ਭਾਰਤ ਜੀ.ਰਾਮ.ਜੀ ਯੋਜਨਾ ਸਬੰਧੀ ਜਾਣਕਾਰੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਬਾਰੇ ਵੀ ਗੱਲਬਾਤ ਕੀਤੀ ਗਈ | ਸੈੱਲ ਦੇ ਬਾਕੀ ਮੈਂਬਰਾਂ ਨੇ ਵੀ ਵੱਖ-ਵੱਖ ਮੁੱਦਿਆਂ 'ਤੇ ਆਪਣੇ-ਆਪਣੇ ਸੁਝਾਅ ਪੇਸ਼ ਕੀਤੇ ਅਤੇ ਭਾਰਤ ਸਰਕਾਰ ਦੀਆਂ ਸਕੀਮਾਂ ਨੂੰ ਹਰ ਇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਦਾ ਸੰਕਲਪ ਕੀਤਾ | ਇਸ ਮੌਕੇ ਜਗਦੀਸ਼ ਸਿੰਘ ਸਟੇਟ ਅਗਜ਼ੈਕਟਿਵ ਮੈਂਬਰ, ਰੋਹਿਤ ਸ਼ਰਮਾ ਸਟੇਟ ਅਗਜੈਕਟਿਵ ਮੈਂਬਰ, ਲਕਸ਼ਮੀਕਾਂਤ ਸ਼ਰਮਾ ਕਨਵੀਨਰ ਐੱਨ.ਜੀ.ਓ ਸੈੱਲ ਫ਼ਤਹਿਗੜ੍ਹ ਸਾਹਿਬ, ਸ਼ਾਮ ਸੁੰਦਰ, ਪੂਰਨ ਸਹਿਗਲ, ਸੰਜੀਵ ਦੀਪੂ, ਲਵਪ੍ਰੀਤ ਸਿੰਘ, ਰਜਿੰਦਰ ਸਿੰਘ ਸ਼ਹੀਦਗੜ੍ਹ, ਕਰਮਜੀਤ ਸਿੰਘ ਆਦਿ ਹਾਜ਼ਰ ਸਨ |