17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਰਲਡ ਯੂਨੀਵਰਸਿਟੀ 'ਚ ਮਨੋਵਿਗਿਆਨਕ ਸਿਹਤ ਤੇ ਸਮੂਹਿਕ ਕੁਸ਼ਲਤਾ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 05-02-2026
ਫ਼ਤਹਿਗੜ੍ਹ ਸਾਹਿਬ, 4 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਸੇਵਾ ਕੇਂਦਰ ਵਲੋਂ 28 ਜਨਵਰੀ ਤੋਂ 2 ਫ਼ਰਵਰੀ ਤੱਕ ਵੱਖ-ਵੱਖ ਦਿਨਾਂ 'ਚ ਮਨੋਵਿਗਿਆਨਕ ਸਿਹਤ ਤੇ ਸਮੂਹਿਕ ਕੁਸ਼ਲਤਾ ਨਾਲ ਸਬੰਧਿਤ ਕਈ ਜਾਗਰੂਕਤਾ ਪ੍ਰੋਗ੍ਰਾਮ ਆਯੋਜਿਤ ਕੀਤੇ ਗਏ | ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਵਿਦਿਆਰਥੀ ਸੇਵਾ ਕੇਂਦਰ ਦੀ ਇਸ ਮਹੱਤਵਪੂਰਨ ਪਹਿਲ ਦੀ ਪ੍ਰਸੰਸਾ ਕੀਤੀ | ਵਿਦਿਆਰਥੀ ਸੇਵਾ ਕੇਂਦਰ ਦੀ ਨਿਰਦੇਸ਼ਕ ਡਾ. ਹਰਨੀਤ ਬਿਲਿੰਗ ਨੇ ਕਿਹਾ ਕਿ ਮਨ ਦੀ ਸਿਹਤ, ਭਾਵਨਾਤਮਿਕ ਲਚੀਲਾਪਣ ਅਤੇ ਨੈਤਿਕ ਸੁਚੇਤਤਾ ਅਜੋਕੇ ਯੁੱਗ ਦੀ ਬੁਨਿਆਦੀ ਜੀਵਨ-ਕਲਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਨੂੰ ਸਿਰਫ਼ ਪਾਠਕ੍ਰਮ ਅਧਿਆਪਨ ਤੱਕ ਨਾ ਰਹਿ ਕੇ ਵਿਦਿਆਰਥੀਆਂ ਨੂੰ ਮਨੋਵਿਗਿਆਨਕ, ਸਮਾਜਿਕ ਅਤੇ ਪੇਸ਼ੇਵਰ ਤੌਰ 'ਤੇ ਮਜ਼ਬੂਤ ਬਣਾਉਣ ਵਾਲਾ ਸਹਾਈ ਮਾਹੌਲ ਤਿਆਰ ਕਰਨਾ ਚਾਹੀਦਾ ਹੈ | ਇਸ ਮੌਕੇ ਮੁੱਖ ਵਕਤਾ ਪ੍ਰੋ. ਜਸਵੀਰ ਕੌਰ ਚਾਹਲ ਨੇ ਅਜੋਕੇ ਅਕਾਦਮਿਕ ਮਾਹੌਲ ਵਿਚ ਵੱਧ ਰਹੇ ਤਣਾਅ ਦੇ ਕਾਰਨਾਂ ਅਤੇ ਉਸ ਤੋਂ ਨਿਪਟਣ ਲਈ ਲਾਭਦਾਇਕ ਤਰੀਕਿਆਂ 'ਤੇ ਚਰਚਾ ਕੀਤੀ | ਪ੍ਰੋਗਰਾਮ ਦੀ ਸੰਯੋਜਕ ਡਾ. ਗਗਨਦੀਪ ਟਿਵਾਣਾ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ ਅਤੇ ਸਮਾਗਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ | ਇਨ੍ਹਾਂ ਸੈਸ਼ਨਾਂ ਵਿਚ ਡਾ. ਹਰਪ੍ਰੀਤ ਕੌਰ ਸਹਾਇਕ ਪ੍ਰੋਫ਼ੈਸਰ ਵਿਭਾਗ ਪੰਜਾਬੀ ਅਤੇ ਡਾ. ਅਮਨਦੀਪ ਕੌਰ ਵਿਰਕ ਸਹਿ-ਪ੍ਰੋਫ਼ੈਸਰ ਵਿਭਾਗ ਕੰਪਿਊਟਰ ਵਿਗਿਆਨ ਨੇ ਵਿਦਿਆਰਥੀਆਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਕੀਤੀ | ਅਖੀਰ ਵਿਚ ਡਾ. ਹਰਨੀਤ ਬਿਲਿੰਗ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਗੱਠਜੋੜ ਨੂੰ ਲੈ ਕੇ ਨਹੀਂ ਹੋਣਗੇ ਘਿਉ ਖਿਚੜੀ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕੇ ਦੇ ਪਿੰਡ ਫ਼ਿਰੋਜ਼ਪੁਰ ਵਿਖੇ ਡਰਾਅ ਕੱਢਿਆ
Ad Position 24