ਖਮਾਣੋਂ, 6 ਫਰਵਰੀ (ਜੋਗਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਖਮਾਣੋਂ ਦੀ ਮੀਟਿੰਗ ਮੋਹਣ ਸਿੰਘ ਭੁੱਟਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕਿਰਪਾਲ ਸਿੰਘ ਬਦੇਸ਼ ਕਲਾਂ ਨੇ ਦੱਸਿਆ ਕਿ ਗੰਨਾ ਮਿੱਲਾਂ ਵਲੋਂ ਕਿਸਾਨਾਂ ਨਾਲ ਜੋ ਗੰਨੇ ਦੇ ਬਾਂਡ ਕੀਤੇ ਗਏ ਹਨ, ਉਨ੍ਹਾਂ ਮੁਤਾਬਿਕ ਗੰਨਾ ਪੂਰਾ ਨਹੀਂ ਹੋ ਸਕਦਾ | ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਕਿ ਬਾਂਡ ਪੂਰਾ ਨਾ ਹੋਣ ਕਾਰਨ ਜੋ ਪੈਨਲਟੀ ਲਗਾਈ ਜਾਂਦੀ ਹੈ, ਉਸ ਨੰੂ ਖ਼ਤਮ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਪੂਰੀ ਅਦਾਇਗੀ ਦਿੱਤੀ ਜਾਵੇ | ਇਸ ਤੋਂ ਇਲਾਵਾ ਖਮਾਣੋਂ ਇਲਾਕੇ ਦੀਆਂ ਲਿੰਕ ਸੜਕਾਂ ਦੀ ਅਤਿ ਖਸਤਾ ਹਾਲਤ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਲਿੰਕ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਤੇ ਆਮ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਨਾ ਆਉਣ | ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਕ ਪਲੇਟਫ਼ਾਰਮ ਤੇ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਤਾਂ ਜੋ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ | ਇਸ ਮੌਕੇ ਕਰਨੈਲ ਸਿੰਘ ਜਟਾਣਾ ਨੀਵਾਂ ਬਲਾਕ ਪ੍ਰਧਾਨ, ਉੱਤਮ ਸਿੰਘ ਬਰਵਾਲੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਦਲਬੀਰ ਸਿੰਘ ਬੁਰਜ, ਮਨਤੇਜ ਸਿੰਘ ਜਟਾਣਾ, ਜ਼ੋਰਾਵਰ ਸਿੰਘ ਭਾਮੀਆਂ, ਨਾਜ਼ਰ ਸਿੰਘ, ਦਰਸ਼ਨ ਸਿੰਘ ਭਾਮੀਆਂ, ਸਵਰਨ ਸਿੰਘ ਬਿਲਾਸਪੁਰ, ਧੰਨਾ ਸਿੰਘ ਲਖਣਪੁਰ, ਦਲਜੀਤ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਬਾਠਾਂ ਕਲਾਂ, ਬਲਜਿੰਦਰ ਸਿੰਘ ਜਟਾਣਾ ਨੀਵਾਂ, ਦਲਵੀਰ ਸਿੰਘ ਜਟਾਣਾ ਉੱਚਾ, ਹਰਬੰਸ ਸਿੰਘ, ਰਵਿੰਦਰ ਸਿੰਘ ਜਟਾਣਾ ਨੀਵਾਂ, ਮਨਜੀਤ ਸਿੰਘ ਜਟਾਣਾ ਉੱਚਾ, ਗੁਰਨਾਮ ਸਿੰਘ ਖਮਾਣੋਂ, ਚਰਨਜੀਤ ਸਿੰਘ ਅਮਰਾਲਾ, ਇਕਬਾਲ ਸਿੰਘ ਜਟਾਣਾ ਉੱਚਾ, ਸੁਖਬੀਰ ਸਿੰਘ, ਬੂਟਾ ਸਿੰਘ, ਗੁਰਮੁਖ ਸਿੰਘ ਜਟਾਣਾ ਨੀਵਾਂ ਅਤੇ ਦਰਸ਼ਨ ਸਿੰਘ ਰਾਣਵਾਂ ਹਾਜ਼ਰ ਸਨ |