29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਵਜੋਂ ਬਲਜੀਤ ਸਿੰਘ ਭੁੱਟਾ ਦੀ ਹੋਈ ਤਾਜਪੋਸ਼ੀ

Ad Position 21
No active advertisement
ਅਜੀਤ ਡੈਸਕ 07-02-2026
ਫ਼ਤਹਿਗੜ੍ਹ ਸਾਹਿਬ, 6 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਲਈ ਨਵੇਂ ਥਾਪੇ ਗਏ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਅੱਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਆਪਣੇ ਸੈਂਕੜੇ ਸਮਰਥਕਾਂ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ | ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਸਥਿਤ ਪਾਰਕਿੰਗ ਵਿਚ ਰੱਖੇ ਤਾਜ਼ਪੋਸ਼ੀ ਇਕੱਠ ਦੌਰਾਨ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਦਰਬਾਰਾ ਸਿੰਘ ਗੁਰੂ ਮੈਂਬਰ ਕੋਰ ਕਮੇਟੀ ਤੇ ਇੰਚਾਰਜ ਹਲਕਾ ਬਸੀ ਪਠਾਣਾਂ, ਗੁਰਪ੍ਰੀਤ ਸਿੰਘ ਰਾਜੂ ਖੰਨਾ ਕੋਰ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਅਮਲੋਹ, ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸੀਨੀਅਰ ਆਗੂ ਮਨਮੋਹਨ ਸਿੰਘ ਮਕਾਰੋਂਪੁਰ ਨੇ ਬਲਜੀਤ ਸਿੰਘ ਭੁੱਟਾ ਨੂੰ ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਕ ਸਾਫ਼ ਸੁੱਥਰੇ ਅਕਸ ਵਾਲੇ ਇਮਾਨਦਾਰ ਤੇ ਮਿਹਨਤੀ ਸ਼ਖ਼ਸੀਅਤ ਨੂੰ ਹਲਕੇ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਕਿਹਾ ਕਿ ਸ. ਭੁੱਟਾ ਵਰਗੇ ਮਿਹਨਤੀ ਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਨਿਰਸੰਦੇਹ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਹੋਵੇਗਾ | ਇਸ ਮੌਕੇ ਸ. ਭੁੱਟਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਹਲਕੇ ਦੇ ਬਾਸ਼ਿੰਦਿਆਂ ਦੇ ਹੱਕਾਂ ਲਈ ਹਮੇਸ਼ਾ ਡਟ ਕੇ ਲੜਾਈ ਲੜੀ ਜਾਵੇਗੀ ਅਤੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ | ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਿਲਬਾਗ ਸਿੰਘ ਬਾਘਾ ਨੇ ਨਿਭਾਈ ਜਦੋਂਕਿ ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਨੇ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਮਨਮੋਹਨ ਸਿੰਘ ਮਕਾਕੋਂਪੁਰ, ਹਰਭਜਨ ਸਿੰਘ ਚਨਾਰਥਲ, ਗੁਰਦੀਪ ਸਿੰਘ ਕੰਗ,ਬਲਵਿੰਦਰ ਸਿੰਘ ਭਮਾਰਸੀ, ਹਰਵਿੰਦਰ ਸਿੰਘ ਬੱਬਲ,ਅਮਰਜੀਤ ਸਿੰਘ, ਪਰਦੀਪ ਸਿੰਘ ਕਲੌੜ, ਰਜਿੰਦਰ ਸਿੰਘ, ਅੰਮਿ੍ਤਪਾਲ ਸਿੰਘ ਰਾਜੂ, ਜਸਵੰਤ ਸਿੰਘ ਮੰਡੋਫਲ, ਬਲਜਿੰਦਰ ਸਿੰਘ ਬੌੜ, ਮਲਕੀਤ ਸਿੰਘ ਮਠਾੜੂ, ਸੁਖਬੀਰ ਕੌਰ ਸੁਹਾਵੀ ਹਰਮਿੰਦਰ ਸਿੰਘ ਕੁੰਭੜਾ, ਡਾ. ਮਨਜੀਤ ਸਿੰਘ ਨੰਬਰਦਾਰ, ਜਸਮੇਰ ਸਿੰਘ ਬਲਸੂਆ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਰਾਮ ਸਿੰਘ ਭਗੜਾਣਾ, ਜਸਵੰਤ ਸਿੰਘ, ਬਲਜਿੰਦਰ ਸਿੰਘ ਬਰਾਸ, ਨਾਹਰ ਸਿੰਘ, ਦਵਿੰਦਰ ਸਿੰਘ, ਰਵੀਪਾਲ ਚਨਾਰਥਲ, ਤੇਜਿੰਦਰ ਸਿੰਘ,ਪੰਕਜ ਸ਼ਰਮਾ, ਗੁਰਿੰਦਰਪਾਲ ਸਿੰਘ,ਬਿਰਕਮਜੀਤ ਸਿੰਘ, ਪ੍ਰੋ. ਜੁਪਿੰਦਰ ਸਿੰਘ, ਮਨਿੰਦਰ ਸਿੰਘ ਲੱਕੀ,ਬਲਵਿੰਦਰ ਸਿੰਘ ਝਾਂਮਪੁਰ,ਵਿਕੀ ਬੈਂਸ, ਰਘਬੀਰ ਸਿੰਘ, ਕਮਲਪ੍ਰੀਤ ਸਿੰਘ, ਤਰਨਜੀਤ ਸਿੰਘ, ਜਪਸਾਲ ਸਿੰਘ ਦਿੱਤੂਪੁਰ ਫ਼ਕੀਰਾਂ, ਗੁਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਗੁਣੀਆਮਾਜਰਾ, ਰਮਨਦੀਪ ਸਿੰਘ ਢੋਲਾਂ, ਮਨਦੀਪ ਸਿੰਘ ਨੰਡਿਆਲੀ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ,ਤਰਸੇਮ ਸਿੰਘ ਬਲ੍ਹਾੜੀ ਕਲਾਂ, ਦਵਿੰਦਰ ਸਿੰਘ ਜੱਲ੍ਹਾ, ਗੁਰਤੇਜ ਸਿੰਘ ਸੌਂਢਾ,ਗੁਰਦੀਪ ਸਿੰਘ ਡੰਘੇੜੀਆਂ, ਰਣਧੀਰ ਸਿੰਘ ਛਲੇੜੀ ਖ਼ੁਰਦ, ਬਲਵਿੰਦਰ ਸਿੰਘ ਬਾੜਾ, ਜਰਨੈਲ ਸਿੰਘ ਸਾਨੀਪੁਰ, ਅਮਰੀਕ ਸਿੰਘ ਖੋਜੇਮਾਜਰਾ, ਧਰਮਿੰਦਰ ਸਿੰਘ ਮੂਲੇਪੁਰ, ਸੁਖਵਿੰਦਰ ਸਿੰਘ ਸਾਨੀਪੁਰ, ਹਰਿੰਦਰ ਸਿੰਘ ਮਾਲਾਹੇੜੀ, ਸੰਦੀਪ ਸਿੰਘ ਕੋਟਲਾ ਜੱਟਾਂ, ਤਰੁਣ ਦੇਵੀ, ਗੁਰਜੀਤ ਸਿੰਘ ਰੁੜਕੀ, ਅਵਤਾਰ ਸਿੰਘ ਜਿਊਣ ਕਲਾਂ, ਹਰਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਸੈਣੀਮਾਜਰਾ, ਇੰਦਰਜੀਤ ਸਿੰਘ ਖੇੜਾ, ਸਵਰਨ ਸਿੰਘ, ਪਲਵਿੰਦਰ ਸਿੰਘ ਨਬੀਪੁਰ, ਮਨਜੋਤ ਸਿੰਘ ਹੁਸੈਨਪੁਰਾ, ਅਮਰੀਕ ਸਿੰਘ ਸਾਧੂਗੜ੍ਹ, ਹਰਪ੍ਰੀਤ ਸਿੰਘ ਝਿੰਜਰਾਂ, ਨਛੱਤਰ ਸਿੰਘ ਰੁੜਕੀ, ਯਾਦਵਿੰਦਰ ਸਿੰਘ ਤਲਾਣੀਆਂ, , ਨਵਜੋਤ ਸਿੰਘ, ਹਰਪ੍ਰੀਤ ਸਿੰਘ, ਤਰਸੇਮ ਸਿੰਘ ਚੋਲਟੀ ਖੇੜੀ, ਗੁਰਜੀਤ ਸਿੰਘ ਧੀਰਪੁਰ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁ: ਸ੍ਰੀ.ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਖਮਾਣੋਂ ਦੀ ਹੋਈ ਮੀਟਿੰਗ
Ad Position 24