29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਹੋਈ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 07-02-2026
ਮੰਡੀ ਗੋਬਿੰਦਗੜ੍ਹ, 6 ਫਰਵਰੀ (ਇਕਬਾਲਦੀਪ ਸੰਧੂ)-ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਸੰਜੀਵ ਦੱਤਾ ਅਤੇ ਕਾਰਜਕਾਰੀ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਯੂਥ, ਜ਼ਿਲ੍ਹਾ ਅਤੇ ਯੂਥ ਕਾਂਗਰਸ ਬਲਾਕ ਪੱਧਰ ਦੀਆਂ ਚੱਲ ਰਹੀਆਂ ਸੰਗਠਨਾਤਮਿਕ ਚੋਣਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ ਅਤੇ ਨੌਜਵਾਨਾਂ ਨੂੰ ਇਨ੍ਹਾਂ ਚੋਣਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਗਈ | ਇਸ ਮੌਕੇ ਦੱਤਾ ਅਤੇ ਬੌਬੀ ਨੇ ਯੂਥ ਕਾਂਗਰਸ ਦੀਆਂ, ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਕਾਂਗਰਸ ਪਾਰਟੀ ਨੌਜਵਾਨਾਂ ਨੂੰ ਦੇਸ਼ ਦੀਆਂ ਲੋਕਤੰਤਰੀ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਸਸ਼ਕਤ ਬਣਾਉਣ ਲਈ ਅਜਿਹੀਆਂ ਸੰਗਠਨਾਤਮਿਕ ਚੋਣਾਂ ਕਰਵਾਉਂਦੀ ਹੈ | ਉਹ ਰਾਜਨੀਤਿਕ ਸਮਝ ਵਿਕਸਤ ਕਰ ਸਕਦੇ ਹਨ, ਸੰਗਠਨਾਤਮਿਕ ਢਾਂਚੇ ਅਤੇ ਪਾਰਟੀ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਦੇ ਹਨ ਅਤੇ ਬਾਅਦ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਸਕਦੇ ਹਨ, ਜਿਸ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਵਿਚ ਸੂਬਾ ਜਨਰਲ ਸਕੱਤਰ ਦੇ ਅਹੁਦੇ ਲਈ ਜਸਕਰਨਜੀਤ ਸਿੰਘ ਜੱਸੀ ਤਲਵਾੜਾ ਉਮੀਦਵਾਰ, ਜ਼ਿਲ੍ਹਾ ਜਨਰਲ ਸਕੱਤਰ ਦੇ ਅਹੁਦੇ ਲਈ ਸਿੰਧਬਾਦ ਅਲੀ ਉਮੀਦਵਾਰ, ਬਲਾਕ ਯੂਥ ਪ੍ਰਧਾਨ ਦੇ ਅਹੁਦੇ ਲਈ ਨਵਦੀਪ ਸਿੰਘ ਰਾਮਗੜ੍ਹੀਆ ਉਮੀਦਵਾਰ ਅਤੇ ਅਮਲੋਹ ਯੂਥ ਕਾਂਗਰਸ ਹਲਕਾ ਪ੍ਰਧਾਨ ਦੇ ਅਹੁਦੇ ਲਈ ਜਗਦੀਪ ਸਿੰਘ ਮਾਨ ਉਮੀਦਵਾਰ ਹਨ | ਇਸ ਮੌਕੇ 'ਤੇ ਯੂਥ ਕਾਂਗਰਸ ਦੇ ਟਿੰਕੂ ਖੁੱਲਰ, ਅੰਮਿ੍ਤਪਾਲ ਸਿੰਘ, ਪ੍ਰਵੀਨ, ਅਮਲੋਹ ਦਫ਼ਤਰ ਸਕੱਤਰ ਮਨਪ੍ਰੀਤ ਸਿੰਘ ਮਿੰਟਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਮਾਰੀ ਦੇ ਖ਼ਰਚਿਆਂ ਤੋਂ ਖਹਿੜਾ ਛੁਡਾਵੇਗੀ ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ-ਚੇਅਰਮੈਨ ਰਾਜਾ ਅਗਲੀ ਖ਼ਬਰ ਬਾਬਾ ਬਲਵੀਰ ਸਿੰਘ ਧਿਆਨੂੰ ਮਾਜਰੇ ਵਾਲਿਆਂ ਵਲੋਂ ਸੰਗਤਾਂ ਨੂੰ ਸਮਾਗਮ 'ਚ ਪਹੁੰੁਚਣ ਦੀ ਅਪੀਲ
Ad Position 24