06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪ੍ਰਾਚੀਨ ਭੋਲੇ ਨਾਥ ਮੰਦਰ ਅਮਲੋਹ ਵਿਖੇ ਸਾਲਾਨਾ ਭੰਡਾਰਾ ਕਰਵਾਇਆ

Ad Position 21
No active advertisement
ਪ੍ਰਾਚੀਨ ਭੋਲੇਨਾਥ ਮੰਦਰ ਵਿਖੇ ਭੰਡਾਰੇ ਦੀ ਸ਼ੁਰੂਆਤ ਮੌਕੇ ਸੇਵਾਦਾਰ | ਤਸਵੀਰ: ਕੇਵਲ ਸਿੰਘ <br/> 23-02-2026
ਅਮਲੋਹ, 22 ਫਰਵਰੀ (ਕੇਵਲ ਸਿੰਘ)-ਅਮਲੋਹ ਦੇ ਵਾਰਡ ਨੰ. 10 ਵਿਖੇ ਸਥਿਤ ਪ੍ਰਾਚੀਨ ਭੋਲੇਨਾਥ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਭੰਡਾਰਾ ਕਰਵਾਇਆ ਗਿਆ | ਜਿਸ ਦੌਰਾਨ ਪੂਰੀ-ਛੋਲਿਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮੰਦਿਰ ਦੇ ਪ੍ਰਬੰਧਕ ਪੰਡਿਤ ਅਨਿਲ ਸ਼ਰਮਾ ਬੱਬਲੂ ਵਲੋਂ ਕੰਜਕ ਪੂਜਾ ਕਰਵਾਉਣ ਉਪਰੰਤ ਭੰਡਾਰੇ ਦੀ ਸ਼ੁਰੂਆਤ ਕਰਵਾਈ ਅਤੇ ਇਕੱਤਰ ਸੰਗਤਾਂ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ | ਇਸ ਮੌਕੇ ਵਰੁਣ ਸ਼ਰਮਾ, ਨਬੇਅਮ ਸ਼ਰਮਾ, ਪ੍ਰਆਕ ਸ਼ਰਮਾ, ਕੌਂਸਲਰ ਪੂਨਮ ਜਿੰਦਲ, ਪਰਵੀਨ ਜਿੰਦਲ, ਮਹਿੰਦਰ ਲੁਟਾਵਾ, ਐਡਵੋਕੇਟ ਅਦਿਸ਼ ਸੂਦ, ਮੁਕੇਸ਼ ਸੂਦ ਇੰਦਰ ਮੋਹਨ ਸੂਦ, ਕੁਨਾਲ ਸ਼ਰਮਾ, ਮਾਨਵ ਬੱਤਾ, ਰਾਘਵ ਮਿੱਤਲ, ਹੇਮ ਰਾਜ ਬਾਂਸਲ, ਸੋਮਨਾਥ ਗੋਗੀ, ਰਾਕੇਸ਼ ਗਰਗ, ਇਦਾਂਤ ਸਿੰਗਲਾ ਤੇ ਰਾਜੂ ਹਲਵਾਈ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੂੰ ਛੱਡ ਭਾਜਪਾ 'ਚ ਸ਼ਾਮਿਲ ਹੋਏ ਪੀ.ਏ.ਡੀ.ਬੀ. ਚੇਅਰਮੈਨ ਗੁਰਦੇਵ ਸਿੰਘ ਅਗਲੀ ਖ਼ਬਰ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਬੁੱਧ ਸਿੰਘ ਦੇ ਲਗਾਏ ਤਰੱਕੀ ਦੇ ਸਟਾਰ
Ad Position 24