05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੁਰਾਤਨ ਇਤਿਹਾਸਕ ਪੁਲ਼ ਦੀ ਟੁੱਟੀ ਹੋਈ ਰੇਲਿੰਗ ਦੀ ਉਸਾਰੀ ਕਰਾਉਣ ਦੀ ਮੰਗ

ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਰਾਜਿੰਦਰ ਸਿੰਘ)- ਫ਼ਤਹਿਗੜ੍ਹ ਸਾਹਿਬ ਵਿਚੋਂ ਲੰਘਦੀ ਸਰਹਿੰਦ-ਬਸੀ ਪਠਾਣਾਂ ਮੁੱਖ ਸੜਕ ਜਿਸ ਉੱਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੋਲ ਚੋਏ ਉੱਤੇ ਬਣੇ ਇਤਿਹਾਸਕ ਪੁਰਾਤਨ ਪੁਲ਼ ਦੀ ਪੁਰਾਤਨ ਉਸਾਰੀ ਗਈ ਰੇਲਿੰਗ ਦਾ ਕੁਝ ਹਿੱਸਾ ਕਾਫ਼ੀ ਦੇਰ ਤੋਂ ਟੁੱਟਾ ਹੋਇਆ ਹੈ, ਜਿਸ ਦਾ ਹੁਣ ਫਿਰ ਕੁਝ ਹਿੱਸਾ ਟੁੱਟ ਗਿਆ ਹੈ, ਜਿਸ ਨਾਲ ਉੱਥੇ ਕਾਫ਼ੀ ਵੱਡਾ ਪਾੜ ਪੈ ਗਿਆ ਹੈ ਅਤੇ ਕਿਸੇ ਸਮੇਂ ਵੀ ਸੜਕ ’ਤੇ ਰੋਕ ਨਾ ਹੋਣ ਕਰਕੇ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਵਤਾਰ ਸਿੰਘ ਜੱਸਲ ਨੇ ਦੱਸਿਆ ਕਿ ਥੋੜੇ੍ਹ ਦਿਨ ਪਹਿਲਾਂ ਇਸੇ ਥਾਂ ’ਤੇ ਇਕ ਟੈਂਪੂ ਹੇਠਾਂ ਚੋਏ ਵਿਚ ਡਿਗ ਚੁੱਕਾ ਹੈ।

Ad Position 21
No active advertisement
ਅਜੀਤ ਡੈਸਕ 06-10-2026
ਫ਼ਤਹਿਗੜ੍ਹ ਸਾਹਿਬ, 5 ਅਕਤੂਬਰ (ਰਾਜਿੰਦਰ ਸਿੰਘ)- ਫ਼ਤਹਿਗੜ੍ਹ ਸਾਹਿਬ ਵਿਚੋਂ ਲੰਘਦੀ ਸਰਹਿੰਦ-ਬਸੀ ਪਠਾਣਾਂ ਮੁੱਖ ਸੜਕ ਜਿਸ ਉੱਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੋਲ ਚੋਏ ਉੱਤੇ ਬਣੇ ਇਤਿਹਾਸਕ ਪੁਰਾਤਨ ਪੁਲ਼ ਦੀ ਪੁਰਾਤਨ ਉਸਾਰੀ ਗਈ ਰੇਲਿੰਗ ਦਾ ਕੁਝ ਹਿੱਸਾ ਕਾਫ਼ੀ ਦੇਰ ਤੋਂ ਟੁੱਟਾ ਹੋਇਆ ਹੈ, ਜਿਸ ਦਾ ਹੁਣ ਫਿਰ ਕੁਝ ਹਿੱਸਾ ਟੁੱਟ ਗਿਆ ਹੈ, ਜਿਸ ਨਾਲ ਉੱਥੇ ਕਾਫ਼ੀ ਵੱਡਾ ਪਾੜ ਪੈ ਗਿਆ ਹੈ ਅਤੇ ਕਿਸੇ ਸਮੇਂ ਵੀ ਸੜਕ ’ਤੇ ਰੋਕ ਨਾ ਹੋਣ ਕਰਕੇ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਵਤਾਰ ਸਿੰਘ ਜੱਸਲ ਨੇ ਦੱਸਿਆ ਕਿ ਥੋੜੇ੍ਹ ਦਿਨ ਪਹਿਲਾਂ ਇਸੇ ਥਾਂ ’ਤੇ ਇਕ ਟੈਂਪੂ ਹੇਠਾਂ ਚੋਏ ਵਿਚ ਡਿਗ ਚੁੱਕਾ ਹੈ। ਭਾਵੇਂ ਇਸ ਹਾਦਸੇ ਵਿਚ ਡਰਾਈਵਰ ਦੀ ਜਾਨ ਬਚ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਮੁੱਖ ਸੜਕ ਹੋਣ ਕਰਕੇ ਇੱਥੋਂ ਮੋਹਾਲੀ, ਚੰਡੀਗੜ੍ਹ, ਪਟਿਆਲਾ, ਰਾਜਪੁਰਾ, ਨੰਗਲ ਡੈਮ, ਲੁਧਿਆਣਾ ਥਾਂਵਾਂ ’ਤੇ ਆਉਣ ਜਾਣ ਵਾਲੀਆਂ ਬੱਸਾਂ ਵੀ ਇਸੇ ਸੜਕ ਤੋਂ ਲੰਘਦੀਆਂ ਹਨ, ਉੱਥੇ ਮੁਸਲਮਾਨਾਂ ਦੇ ਦੂਜਾ ਮੱਕਾ ਰੋਜ਼ਾ ਸ਼ਰੀਫ਼ ਵਿਚ ਅਤੇ ਗੁਰਦੁਆਰਾ ਸ੍ਰੀ.ਫਤਹਿਗੜ੍ਹ ਸਾਹਿਬ ਦੀ ਯਾਤਰਾ ਲਈ ਕਾਫ਼ੀ ਸੰਗਤ ਬੱਸਾਂ ਤੇ ਹੋਰ ਸਾਧਨਾ ਰਾਹੀਂ ਰੋਜ਼ਾਨਾ ਆਉਂਦੀ ਹੈ। ਇਸ ਤੋ ਬਿਨਾ ਟਰੱਕ, ਤੇਲ ਵਾਲੇ ਟੈਂਕਰ, ਭਾਰੀ ਮਸ਼ੀਨਰੀ ਵਾਲੇ ਵਾਹਨ, ਫੱਕ ਵਾਲੇ ਵੱਡੇ ਟਰੱਕ, ਟਿੱਪਰ, ਕਾਰਾਂ, ਵੱਖ ਵੱਖ ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਆਦਿਕ ਵੀ ਇਸ ਸੜਕ ਤੋਂ ਰੋਜ਼ਾਨਾ ਲੰਘਦੀਆਂ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲ ਦੇ ਅਧਾਰ ਤੇ ਇਸ ਇਤਿਹਾਸਕ ਪੁਰਾਤਨ ਪੁਲ ਦੀ ਟੁੱਟੀ ਹੋਈ ਰੇਲਿੰਗ ਦੀ ਉਸਾਰੀ ਜਲਦੀ ਕਰਵਾਈ ਜਾਵੇ ਤਾਂ ਜੋ ਕਿਸੇ ਕਿਸਮ ਦਾ ਕੋਈ ਹਾਦਸਾ ਇੱਥੇ ਨਾ ਵਾਪਰੇ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਰਾਜੇਵਾਲ) ਦੀ ਮੀਟਿੰਗ ਹੋਈ ਅਗਲੀ ਖ਼ਬਰ ਸੈਫਰਨ ਸਿਟੀ ਸਕੂਲ ਵਿਖੇ ਗਰੈਂਡ ਪੇਰੈਂਟਸ ਡੇਅ ਮਨਾਇਆ
Ad Position 24