ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਜ਼ਨ-2027 ’ਚ ਵਪਾਰ ਉਦਯੋਗ ਰੁਜ਼ਗਾਰ ਤੇ ਬੁਨਿਆਦੀ ਢਾਂਚੇ ਨੂੰ ਮਿਲੇਗੀ ਨਵੀਂ ਦਿਸ਼ਾ- ਐਨ. ਕੇ. ਸ਼ਰਮਾ
ਬਸੀ ਪਠਾਣਾਂ, 5 ਅਕਤੂਬਰ (ਰਾਜਿੰਦਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਬਸੀ ਪਠਾਣਾਂ ਵਿਖੇ ਸ਼ਹਿਰ ਦੇ ਵਪਾਰੀ ਵਰਗ ਨਾਲ ਜੁੜੀਆਂ ਸਮੱਸਿਆਵਾਂ ਅਤੇ ਵਪਾਰੀ ਵਰਗ ਦੀਆਂ ਲੋੜਾਂ ਤੇ ਸੁਝਾਵਾਂ ਨੂੰ ਚੋਣ ਮਨੋਰਥ ਪੱਤਰ ’ਚ ਸ਼ਾਮਿਲ ਕਰਨ ਦੇ ਮੰਤਵ ਨਾਲ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ (ਬ) ਵਪਾਰ ਵਿੰਗ ਦੇ ਕੌਮੀ ਪ੍ਰਧਾਨ ਐਨ.
ਬਸੀ ਪਠਾਣਾਂ, 5 ਅਕਤੂਬਰ (ਰਾਜਿੰਦਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਬਸੀ ਪਠਾਣਾਂ ਵਿਖੇ ਸ਼ਹਿਰ ਦੇ ਵਪਾਰੀ ਵਰਗ ਨਾਲ ਜੁੜੀਆਂ ਸਮੱਸਿਆਵਾਂ ਅਤੇ ਵਪਾਰੀ ਵਰਗ ਦੀਆਂ ਲੋੜਾਂ ਤੇ ਸੁਝਾਵਾਂ ਨੂੰ ਚੋਣ ਮਨੋਰਥ ਪੱਤਰ ’ਚ ਸ਼ਾਮਿਲ ਕਰਨ ਦੇ ਮੰਤਵ ਨਾਲ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ (ਬ) ਵਪਾਰ ਵਿੰਗ ਦੇ ਕੌਮੀ ਪ੍ਰਧਾਨ ਐਨ. ਕੇ. ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਐਨ. ਕੇ. ਸ਼ਰਮਾ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੀਟਿੰਗਾਂ ਵਿਜ਼ਨ-2027 ਲਈ ਜ਼ਮੀਨੀ ਪੱਧਰ ’ਤੇ ਨੀਤੀ ਬਣਾਉਣ ਲਈ ਹੈ, ਤਾਂ ਜੋ ਸੂਬੇ ’ਚ ਵਪਾਰਕ ਮਾਹੌਲ ਸੁਧਾਰਨ, ਰੁਜ਼ਗਾਰ ਪੈਦਾ ਕਰਨ, ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਕਾਰੋਬਾਰੀਆਂ ਦੀਆਂ ਮੁਸ਼ਕਿਲਾਂ ਘਟਾਉਣ ਅਤੇ ਪੰਜਾਬ ਦੀ ਅਰਥਵਿਵਸਥਾ ਨੂੰ ਮੁੜ ਮਜ਼ਬੂਤ ਕਰਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਮੁੱਖ ਕੇਂਦਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਵਲੋਂ ਤਿਆਰ ਕੀਤੇ ਜਾ ਰਹੇ ‘ਵਿਜ਼ਨ-2027’ ਨੂੰ ਲੈ ਕੇ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੌਰਾਨ ਸੂਬੇ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੌਰਾਨ ਸੜਕਾਂ, ਬੁਨਿਆਦੀ ਢਾਂਚੇ,ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਸਨ। ਵਿਜ਼ਨ-2027 ਦਾ ਮਕਸਦ ਪੰਜਾਬ ਵਿਚ ਅਜਿਹਾ ਮਾਹੌਲ ਤਿਆਰ ਕਰਨਾ ਹੈ, ਜਿੱਥੇ ਕਾਰੋਬਾਰ ਵਧੇ, ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮਿਲਣ। ਉਨ੍ਹਾਂ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿਚ ਕਥਿਤ ਤੌਰ ’ਤੇ ਵਧ ਰਹੇ ਗੈਂਗਸਟਰਵਾਦ, ਫਿਰੌਤੀ ਦੀਆਂ ਘਟਨਾਵਾਂ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਦੋਂ ਵਪਾਰੀ ਅਤੇ ਕਾਰੋਬਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਤਾਂ ਸੂਬੇ ਵਿਚ ਨਿਵੇਸ਼ ਉਦਯੋਗ ਤੇ ਰੁਜ਼ਗਾਰ ਕਿਵੇਂ ਵਧੇਗਾ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਤਿਆਰ ਕੀਤਾ ਜਾ ਰਿਹਾ ਚੋਣ ਮਨੋਰਥ ਪੱਤਰ ਸਿਰਫ਼ ਸਿਆਸੀ ਦਾਅਵਿਆਂ ਤੱਕ ਸੀਮਤ ਨਹੀਂ ਹੋਵੇਗਾ, ਬਲਕਿ ਇਸ ਨੂੰ ‘ਲੀਗਲ ਡਾਕੂਮੈਂਟ’ਵਜੋਂ ਤਿਆਰ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਨੂੰ ਯਕੀਨੀ ਬਣਾਈ ਜਾ ਸਕੇ। ਮੀਟਿੰਗ ਨੂੰ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਕੌਮੀ ਮੀਤ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਬੁਲਾਰਾ ਹਰਜੀਤ ਸਿੰਘ, ਜ਼ਿਲ੍ਹਾ ਸਕੱਤਰ ਜਨਰਲ ਸਵਰਨ ਸਿੰਘ ਸ਼ਿਵਦਾਸਪੁਰ, ਰਮਨ ਗੁਪਤਾ, ਗੁਰਜਗਜੀਤ ਸਿੰਘ ਪ੍ਰਿੰਸ, ਭਾਰਤ ਭੂਸ਼ਣ ਟੋਨੀ ਜਿੰਦਲ ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨਜੀਤ ਸਿੰਘ ਦਫ਼ਤਰ ਸਕੱਤਰ ਵਪਾਰ ਵਿੰਗ, ਰਾਜੀਵ ਅਹੂਜਾ ਹਲਕਾ ਪ੍ਰਧਾਨ, ਬ੍ਰਿਜਏਸ਼ਵਰ ਸਿੰਘ ਪਾਸ਼ੀ, ਹਰਜੀਤ ਸਿੰਘ ਚੀਮਾ, ਸੁਨੀਦ ਕੁਮਾਰ ਗੋਗਨਾ, ਨਰੇਸ਼ ਕੁਮਾਰ ਗਰਗ, ਡਾ. ਜਗਦੀਪ ਸਿੰਘ ਰਾਣਾ, ਹਰਲੈਕ ਸਿੰਘ ਪ੍ਰਧਾਨ ਟਰੱਕ ਯੂਨੀਅਨ, ਹੇਮਿੰਦਰ ਕੁਮਾਰ ਪ੍ਰਧਾਨ ਸਰਾਫ਼ਾ ਵਪਾਰੀ, ਹਰਸਿਮਰਨ ਸਿੰਘ ਗੋਰਾ ਕੱਪੜਾ ਵਪਾਰੀ, ਅਮਨ ਵਰਮਾ, ਮੇਜਰ ਸਿੰਘ ਆੜ੍ਹਤੀਆ ਸੰਘੋਲ, ਲਖਬੀਰ ਸਿੰਘ ਲੱਖੀ, ਸਤਬੀਰ ਸਿੰਘ ਤੇ ਜਸਵੰਤ ਸਿੰਘ ਟਰਾਂਸਪੋਰਟਰ, ਰਾਜੇਸ਼ ਖੁਰਾਣਾ, ਸੁਭਾਸ਼ ਕੁਮਾਰ ਬੱਗਾ, ਨਿਰਮਲ ਦਾਸ ਤੇ ਸੁਨੀਲ ਗੁਪਤਾ, ਸੰਜੇ ਦਾਨੀਆਂ, ਸੁਖਦੇਵ ਕੁਮਾਰ ਭਟਨਾਗਰ, ਜਸਵੀਰ ਸਿੰਘ ਬਿਰਦੀ, ਪਿਆਰਾ ਸਿੰਘ ਮਾਨਪੁਰ,ਹਰਪਾਲ ਸਿੰਘ, ਰਣਧੀਰ ਸਿੰਘ, ਸੁਖਜੀਤ ਸਿੰਘ ਬਿਰਦੀ, ਅਵਤਾਰ ਸਿੰਘ, ਜਸਬੀਰ ਸਿੰਘ, ਮਨੀਸ਼ ਕੁਮਾਰ, ਪਰਮਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਮੀਤ ਸਿੰਘ, ਗੁਰਚਰਨ ਸਿੰਘ ਬਾਠਾ, ਤਰਲੋਕੀ ਨਾਥ ਧੀਰ, ਵਿਸ਼ਾਲ ਗੁਪਤਾ, ਅਜੈ ਗੁਪਤਾ, ਗੌਰਵ ਗੁਪਤਾ, ਗੰਢਾ ਰਾਮ ਤੇ ਘਨੱਈਆ ਲਾਲ, ਪਰਵੀਨ ਗੁਪਤਾ ਤੇ ਆਸ਼ੂ ਠੋਰ, ਦਵਿੰਦਰ ਗੁਪਤਾ, ਰੋਹਿਤ ਮਲਹੋਤਰਾ ਤੇ ਕਮਲਜੀਤ ਸਿੰਘ, ਲਾਲ ਸਿੰਘ, ਮਨੀਸ਼ ਗੁਪਤਾ, ਡਾ. ਮੱਖਣ ਸਿੰਘ, ਲਵਲੀ ਜਰਗਰ, ਨੀਟੂ ਗੁਪਤਾ, ਗੋਪਾਲ ਪਨੇਸਰ, ਰਾਜੂ ਪਵਨ, ਹਰਿੰਦਰ ਸਿੰਘ, ਤੇ ਬਿਕਰਮ ਸਿੰਘ ਮਿੱਠੂ, ਮੇਜਰ ਸਿੰਘ, ਅਵਨਿੰਦਰ ਸਿੰਘ, ਮਾਸਟਰ ਅਜੀਤ ਸਿੰਘ, ਸੇਵਾ ਸਿੰਘ, ਸਤਨਾਮ ਸਿੰਘ ਕਾਲੇਮਾਜਰਾ ਤੇ ਬਲਦੇਵ ਸਿੰਘ ਪਮੌਰ, ਪਰਮਿੰਦਰ ਸਿੰਘ ਭਿੰਦਾ, ਕਿਰਨਦੀਪ ਸਿੰਘ, ਕੁਲਵਿੰਦਰ ਸਿੰਘ ਬਿਲਾਸਪੁਰ, ਗੁਰਮੀਤ ਸਿੰਘ ਨਾਨੋਵਾਲ, ਹਰਚੰਦ ਮੀਰਪੁਰ, ਮਨਪ੍ਰੀਤ ਸਿੰਘ ਮੰਪੀ, ਕੇਸਰ ਸਿੰਘ ਤੇ ਸੁਦਾਗਰ ਸਿੰਘ ਭੁੱਟਾ ਸਾਰੇ ਸਰਕਲ ਪ੍ਰਧਾਨ, ਰਜਵੰਤ ਸਿੰਘ ਰਾਜੂ, ਅਮਰਜੀਤ ਸਿੰਘ ਗਰਚਾ, ਰਣਜੀਤ ਸਿੰਘ ਰਾਏਪੁਰ, ਬਲਵਿੰਦਰ ਸਿੰਘ ਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ।