05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਕਿਯੂ (ਰਾਜੇਵਾਲ) ਦੀ ਮੀਟਿੰਗ ਹੋਈ

ਨਾਭਾ, 5 ਅਕਤੂਬਰ (ਵਰਿੰਦਰ ਵਰਮਾ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਨੇ ਦੱਸਿਆ ਕਿ ਮੰਡੀਆਂ ਵਿਚ ਬੋਲੀ ਸਮੇਂ ਕਿਸਾਨ ਦੀ ਫ਼ੋਟੋ ਜਰੂਰੀ ਨਹੀਂ ਹੈ ਅਤੇ ਨਮੀ ਚੈੱਕ ਕਰਨ ਵੇਲੇ ਵੀ ਨਮੀ ਚੈੱਕ ਕਰਨ ਵਾਲਾ ਮੀਟਰ ਮਾਰਕੀਟ ਕਮੇਟੀ ਦਾ ਅਤੇ ਸਬੰਧਿਤ ਇੰਸਪੈਕਟਰ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਤੀਸਰੀ ਧਿਰ ਦਾ, ਇਹ ਦੋਨੋਂ ਮੀਟਰਾਂ ਦੀ ਨਮੀ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ।

Ad Position 21
No active advertisement
ਅਜੀਤ ਡੈਸਕ 06-10-2026
ਨਾਭਾ, 5 ਅਕਤੂਬਰ (ਵਰਿੰਦਰ ਵਰਮਾ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਹਰਦੀਪ ਸਿੰਘ ਘਨੁੜਕੀ ਨੇ ਦੱਸਿਆ ਕਿ ਮੰਡੀਆਂ ਵਿਚ ਬੋਲੀ ਸਮੇਂ ਕਿਸਾਨ ਦੀ ਫ਼ੋਟੋ ਜਰੂਰੀ ਨਹੀਂ ਹੈ ਅਤੇ ਨਮੀ ਚੈੱਕ ਕਰਨ ਵੇਲੇ ਵੀ ਨਮੀ ਚੈੱਕ ਕਰਨ ਵਾਲਾ ਮੀਟਰ ਮਾਰਕੀਟ ਕਮੇਟੀ ਦਾ ਅਤੇ ਸਬੰਧਿਤ ਇੰਸਪੈਕਟਰ ਦਾ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਤੀਸਰੀ ਧਿਰ ਦਾ, ਇਹ ਦੋਨੋਂ ਮੀਟਰਾਂ ਦੀ ਨਮੀ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ। ਆਮ ਤੌਰ ’ਤੇ ਵੇਖਣ ਵਿਚ ਆਉਂਦਾ ਹੈ ਕਿ ਸ਼ੈੱਲਰ ਵਾਲੇ ਆਪਣੇ ਮੀਟਰਾਂ ਨਾਲ ਨਮੀ ਚੈੱਕ ਕਰਦੇ ਹਨ ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਕੋਈ ਵੀ ਅਨਸਰ ਕਿਸਾਨਾਂ ਦੀ ਲੁੱਟ ਨਾ ਕਰ ਸਕੇ। ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਘਰਾਂ ਦੇ ਬਿਜਲੀ ਦੇ ਪੰਜ ਛੇ ਮਹੀਨਿਆਂ ਦੇ ਬਿੱਲ ਐਵਰੇਜ ਨਾਲ ਭੇਜੇ ਜਾ ਰਹੇ ਹਨ ਉਹ ਅਰਜੀ ਦੇ ਕੇ ਆਪਣੀ ਪਿਛਲੇ ਸਾਲ ਦੀ ਐਵਰੇਜ ਚੈੱਕ ਕਰਵਾਉਣ, ਕਿਉਂਕਿ ਸਰਦੀਆਂ ਵਿਚ ਕੰਜਪਸ਼ਨ ਘੱਟ ਹੋਣ ਕਰਕੇ ਬਿਲ ਮੁਆਫ ਹੁੰਦਾ ਹੈ ਪਰ ਇਸ ਵਾਰ ਮੀਟਰ ਰੀਡਰਾਂ ਦੀ ਹੜਤਾਲ ਹੋਣ ਕਰਕੇ ਲਗਭਗ ਛੇ - ਛੇ ਮਹੀਨਿਆਂ ਦਾ ਇਕੱਠਾ ਬਿੱਲ ਬਣਾ ਕੇ ਭੇਜਿਆ ਜਾ ਰਿਹਾ ਹੈ ਜੋ ਕਿ ਸਰਾਸਰ ਲੁੱਟ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਦੇ ਨਿਰਮਾਣ ਕਾਰਜਾਂ ਦਾ ਜੋਗਾ ਸਿੰਘ ਬਾਠ ਨੇ ਲਿਆ ਜਾਇਜ਼ਾ ਅਗਲੀ ਖ਼ਬਰ ਪੁਰਾਤਨ ਇਤਿਹਾਸਕ ਪੁਲ਼ ਦੀ ਟੁੱਟੀ ਹੋਈ ਰੇਲਿੰਗ ਦੀ ਉਸਾਰੀ ਕਰਾਉਣ ਦੀ ਮੰਗ
Ad Position 24