06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ 25 ਨੂੰ -ਮਾਧੋਪੁਰ

Ad Position 21
No active advertisement
ਅਜੀਤ ਡੈਸਕ 23-02-2026
ਖਮਾਣੋਂ, 22 ਫਰਵਰੀ (ਜੋਗਿੰਦਰ ਪਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਅਕਾਲੀ ਜਥਾ ਫ਼ਤਹਿਗੜ੍ਹ ਸਾਹਿਬ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਮਿਤੀ 25 ਫ਼ਰਵਰੀ ਨੂੰ ਸੰਗਮ ਪੈਲੇਸ ਸ਼ਮਸ਼ੇਰ ਨਗਰ ਸਰਹਿੰਦ ਵਿਖੇ 11 ਵਜੇ ਸਵੇਰੇ ਹੋਵੇਗੀ | ਇਸ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਸੰਬੋਧਨ ਕਰਨਗੇ ਜਿਸ ਵਿਚ ਪੰਜਾਬ ਦੇ ਮਸਲਿਆਂ ਅਤੇ 3 ਮਾਰਚ 2026 ਨੂੰ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਮੌਕੇ ਪਾਰਟੀ ਵਲੋਂ ਕੀਤੀ ਜਾ ਰਹੀ ਕਾਨਫ਼ਰੰਸ ਜਿਸ ਵਿਚ ਪਾਰਟੀ ਦਾ ਵਿਜ਼ਨ ਡਾਕੂਮੈਂਟ ਜਾਰੀ ਕੀਤਾ ਜਾਣਾ ਹੈ, ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ | ਮੀਟਿੰਗ ਨੂੰ ਸਫਲ ਕਰਨ ਲਈ ਜ਼ਿਲੇ੍ਹ ਨਾਲ ਸਬੰਧਿਤ ਸਮੁੱਚੀ ਲੀਡਰਸ਼ਿਪ, ਸਾਰੇ ਸਰਕਲਾਂ ਦੇ ਪ੍ਰਧਾਨ ਅਤੇ ਸਾਰੇ ਵਰਕਰ ਜ਼ਿਲੇ੍ਹ ਦੇ ਹਰ ਪਿੰਡ ਵਿਚ ਪਹੰੁਚ ਕੇ ਹਰ ਵਿਅਕਤੀ ਤਕ ਸੰਪਰਕ ਕਰ ਰਹੇ ਹਨ ਤਾਂ ਕਿ ਮੀਟਿੰਗ ਨੂੰ ਲਾ ਮਿਸਾਲ ਬਣਾਇਆ ਜਾ ਸਕੇ ਅਤੇ ਦੱਸਿਆ ਕਿ ਮੀਟਿੰਗ ਵਿਚ ਪਹੁੰਚਣ ਲਈ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੂੰ ਛੱਡ ਭਾਜਪਾ 'ਚ ਸ਼ਾਮਿਲ ਹੋਏ ਪੀ.ਏ.ਡੀ.ਬੀ. ਚੇਅਰਮੈਨ ਗੁਰਦੇਵ ਸਿੰਘ ਅਗਲੀ ਖ਼ਬਰ 'ਆਪ' ਨੂੰ ਛੱਡ ਭਾਜਪਾ 'ਚ ਸ਼ਾਮਿਲ ਹੋਏ ਪੀ.ਏ.ਡੀ.ਬੀ. ਚੇਅਰਮੈਨ ਗੁਰਦੇਵ ਸਿੰਘ
Ad Position 24