ਪੁਰਖਾਲੀ, 22 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਆਂਗਣਵਾੜੀ ਕੇਂਦਰ ਕਕੌਟ ਵਿਖੇ ਮਮਤਾ ਦਿਵਸ ਮਨਾਇਆ ਗਿਆ | ਜਿਸ ਵਿਚ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ ਗਰਭਵਤੀ ਅÏਰਤਾਂ ਨੂੰ ਵੀ ਟੀਕੇ ਲਗਾਏ ਗਏ ਅਤੇ ਗਰਭਵਤੀ ਅÏਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਦੱਸਿਆ ਗਿਆ, ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਕਿਹਾ ਗਿਆ, ਬੀ ਪੀ ਸ਼ੂਗਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਵੀ ਦੱਸਿਆ ਗਿਆ ਅਤੇ ਪੀ ਐੱਚ ਸੀ ਪੁਰਖਾਲੀ ਵਿਚ ਸਾਰੇ ਜਿਵੇਂ ਕਿ ਸੀ ਬੀ ਸੀ , ਲਿਪਤ ਪ੍ਰੋਫਾਈਲ,ਆਇਰਨ, ਪ੍ਰੋਟੀਨ, ਏ ਐਨ ਸੀ ਦੇ ਸਾਰੇ ਟੈੱਸਟ, ਥਾਈਰੈੱਡ, ਕੈਲਸ਼ੀਅਮ ਆਦਿ ਦੇ ਸਾਰੇ ਟੈੱਸਟਾਂ ਲਈ ਪੀ ਐੱਚ ਸੀ ਵਿਚ ਕਰਵਾਉਣ ਲਈ ਕਿਹਾ |