06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਿਵਲ ਹਸਪਤਾਲ ਅਮਲੋਹ 'ਚ ਸੰਤ ਨਿਰੰਕਾਰੀ ਮਿਸ਼ਨ ਨੇ ਸਫ਼ਾਈ ਅਭਿਆਨ ਚਲਾਇਆ

Ad Position 21
No active advertisement
ਅਜੀਤ ਡੈਸਕ 24-02-2026
ਅਮਲੋਹ, 23 ਫਰਵਰੀ (ਕੇਵਲ ਸਿੰਘ)-ਸੰਤ ਨਿਰੰਕਾਰੀ ਮੰਡਲ ਸ਼ਾਖ਼ਾ ਅਮਲੋਹ ਵਲੋਂ ਸਿਵਲ ਹਸਪਤਾਲ ਅੰਦਰ ਸਫ਼ਾਈ ਅਭਿਆਨ ਚਲਾਇਆ ਗਿਆ | ਜਿਸ ਵਿਚ ਸੇਵਾਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਬ੍ਰਾਂਚ ਮੁਖੀ ਤੇ ਸੇਵਾ ਮੁਕਤ ਤਹਿਸੀਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਸਫ਼ਾਈ ਮੁਹਿੰਮ ਬਾਬਾ ਹਰਦੇਵ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੈ | ਉਨ੍ਹਾਂ ਕਿਹਾ ਕਿ ਮਿਸ਼ਨ ਵਲੋਂ ਹਰ ਸਾਲ ਇਸ ਦਿਹਾੜੇ ਨੂੰ ਸੇਵਾ ਅਤੇ ਸਮਾਜਿਕ ਭਲਾਈ ਦੇ ਕੰਮਾਂ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਸਭ ਨੂੰ ਸੁਚੱਜੇ ਸਮਾਜ ਦੇ ਨਿਰਮਾਣ ਲਈ ਸਫ਼ਾਈ ਅਪਣਾਉਣ ਦਾ ਸੰਦੇਸ਼ ਦਿੱਤਾ ਅਤੇ ਦੇਸ਼ ਵਿਚ ਸੁੱਖ-ਸ਼ਾਂਤੀ ਤੇ ਭਾਈਚਾਰੇ ਲਈ ਅਰਦਾਸ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਮਿਸ਼ਨ ਨਾਲ ਜੁੜੇ ਸੇਵਾਦਾਰ, ਕੌਂਸਲਰਾਂ, ਪਤਵੰਤੇ ਵਿਅਕਤੀ, ਮਹਿਲਾਵਾਂ ਅਤੇ ਬੱਚੇ ਹਾਜ਼ਰ ਸਨ, ਜਿਨ੍ਹਾਂ ਨੇ ਸੇਵਾ ਭਾਵਨਾ ਨਾਲ ਸਫ਼ਾਈ ਅਭਿਆਨ ਵਿਚ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰੀ ਵਿਭਾਗ ਵਲੋਂ 'ਓਰੇਟਰਸ ਅਖਾੜਾ' ਮੁਕਾਬਲਾ ਕਰਵਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰਨ ਜਾ ਰਹੀ ਹੈ-ਰਾਜੂ ਖੰਨਾ
Ad Position 24