06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਸੀ ਪਠਾਣਾਂ 'ਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ-ਵਿਧਾਇਕ ਹੈਪੀ

Ad Position 21
No active advertisement
ਅਜੀਤ ਡੈਸਕ 24-02-2026
ਬਸੀ ਪਠਾਣਾਂ, 23 ਫਰਵਰੀ (ਐਚ.ਐਸ.ਗੌਤਮ)-ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੀ ਕਾਇਆਕਲਪ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਨਾਲ ਹਲਕੇ ਦੀ ਨੁਹਾਰ ਬਦਲੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕਾ ਬਸੀ ਪਠਾਣਾਂ ਦੇ ਪਿੰਡਾਂ ਨੂੰ ਜਾਣ ਵਾਲੀਆਂ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ | ਵਿਧਾਇਕ ਹੈਪੀ ਨੇ ਕਿਹਾ ਕਿ ਚੁੰਨੀ ਤੋਂ ਮੋਰਿੰਡਾ 8 ਕਰੋੜ 4 ਲੱਖ, ਸੰਧਾਰੀ ਮਾਜਰਾ ਤੋਂ ਮਾਜਰੀ 54.22 ਲੱਖ, ਫਰਾਰ ਅੰਮਿ੍ਤ ਪੈਲੇਸ ਤੋਂ ਬਰਵਾਲੀ 162.28 ਲੱਖ, ਸਤਸੰਗ ਘਰ ਤੋਂ ਕਕਰਾਲਾ 127.89 ਲੱਖ, ਮਨੈਲਾਂ ਕਾਲੋਨੀ ਤੋਂ ਬਦੇਸ਼ਾਂ 79.93 ਲੱਖ ਅਤੇ ਮਨੈਲਾਂ ਸਕੂਲ ਤੋਂ ਸ਼ਮਸ਼ਪੁਰ ਸਿੰਘਾ 48.60 ਲੱਖ ਰੁਪਏ ਕੁੱਲ 12 ਕਰੋੜ 76 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨਿਰਮਾਣ ਅਰਸੇ ਤੋਂ ਲੰਬਿਤ ਪਿਆ ਸੀ, ਜਿਸ ਦੀ ਹੁਣ ਸ਼ੁਰੂਆਤ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੂੰ ਸੜਕਾਂ ਨਾ ਬਣਨ ਕਰਕੇ ਆਵਾਜਾਈ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਬਰਸਾਤ ਦੇ ਦਿਨਾਂ ਵਿਚ ਹਾਲਤ ਹੋਰ ਵੀ ਨਾਜ਼ੁਕ ਹੋ ਜਾਂਦੇ ਹਨ, ਹੁਣ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿਚ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਜਾਰੀ ਰਹਿਣਗੇ ਅਤੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਰਾਜ ਪੁਰੀ ਹਲਕਾ ਸੰਗਠਨ ਇੰਚਾਰਜ, ਹਰਜੀਤ ਸਿੰਘ ਬਲਾਕ ਪ੍ਰਧਾਨ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਸਿਮਰਨ ਸੋਮਲ, ਅੰਗਰੇਜ਼ ਸਿੰਘ, ਇੰਦਰਜੀਤ ਸਿੰਘ, ਅਮਰਿੰਦਰ ਸਿੰਘ, ਰਾਜਵੀਰ ਸਿੰਘ, ਗੁਰਤੇਜ ਸਿੰਘ, ਕਪਿਲ ਦੇਵ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਚੀਮਾ ਪਾਵਲਾ, ਓਾਕਾਰ ਸਿੰਘ, ਸੁਰਜੀਤ ਸਿੰਘ, ਸਤੀਸ਼ ਭਟੇਰੀ, ਵਿਕਰਮ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸੰਤੋਖ ਸਿੰਘ ਜੋਤੀ ਸਰੂਪ ਵਾਲਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬਜ਼ੁਰਗ ਕਰ ਰਹੇ ਹਨ ਯਾਤਰਾ-ਲਾਡੀ ਖਰ੍ਹੇ, ਸਤੀਸ਼ ਲਟੌਰ, ਸੋਨੂੰ
Ad Position 24