06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬਜ਼ੁਰਗ ਕਰ ਰਹੇ ਹਨ ਯਾਤਰਾ-ਲਾਡੀ ਖਰ੍ਹੇ, ਸਤੀਸ਼ ਲਟੌਰ, ਸੋਨੂੰ

Ad Position 21
No active advertisement
ਅਜੀਤ ਡੈਸਕ 24-02-2026
ਫ਼ਤਹਿਗੜ੍ਹ ਸਾਹਿਬ, 23 ਫਰਵਰੀ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੰਢੌਰ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਮੁਹਤਵਰ ਵਿਅਕਤੀਆਂ ਦੀ ਹਾਜ਼ਰੀ ਵਿਚ ਤੀਰਥ ਯਾਤਰਾ ਦੇ ਲਈ ਬੱਸ ਰਵਾਨਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ 'ਆਪ' ਦੇ ਸੀਨੀਅਰ ਆਗੂ ਰਾਜਦਵਿੰਦਰ ਸਿੰਘ ਖਰ੍ਹੇ, ਸਤੀਸ਼ ਕੁਮਾਰ ਲਟੌਰ ਪੀ.ਏ., ਰਮੇਸ਼ ਕੁਮਾਰ ਸੋਨੂੰ, ਬੇਅੰਤ ਕੁਮਾਰ ਰੋਸ਼ਾ ਨੇ ਦੱਸਿਆ ਕਿ ਪਿੰਡ ਮੰਢੌਰ ਵਿਖੇ ਤੀਰਥ ਯਾਤਰਾ ਸਕੀਮ ਤਹਿਤ 40 ਵਿਅਕਤੀਆਂ ਦਾ ਜਥਾ ਰਵਾਨਾ ਕੀਤਾ ਗਿਆ ਹੈ, ਜੋਕਿ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਵਾਲਮੀਕੀ ਤੀਰਥ ਅੰਮਿ੍ਤਸਰ ਅਤੇ ਵਾਹਗਾ ਬਾਰਡਰ ਵਿਖੇ ਯਾਤਰਾ ਕਰੇਗਾ | ਯਾਤਰਾ ਦੌਰਾਨ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ | ਵਾਪਸੀ ਉਪਰੰਤ ਯਾਤਰਾ ਕਰਨ ਵਾਲਿਆਂ ਨੂੰ ਤੋਹਫ਼ੇ ਵੀ ਦਿੱਤੇ ਜਾਣਗੇ | ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਧੰਨਵਾਦੀ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਪਿੰਡ ਮੰਢੌਰ ਦੇ ਵਿਅਕਤੀਆਂ ਨੂੰ ਤੀਰਥ ਤੇ ਜਾਣ ਦਾ ਮੌਕਾ ਮਿਲਿਆ ਹੈ | ਸਰਕਾਰ ਦੀ ਇਹ ਯੋਜਨਾ ਬਹੁਤ ਹੀ ਸ਼ਲਾਘਾਯੋਗ ਹੈ, ਇਸ ਦੇ ਨਾਲ ਉਹ ਵਿਅਕਤੀ ਵੀ ਯਾਤਰਾ ਕਰ ਸਕਦੇ ਹਨ ਜੋ ਆਰਥਿਕ ਕਮਜ਼ੋਰੀ ਦੇ ਕਾਰਨ ਕਦੇ ਤੀਰਥ ਯਾਤਰਾ ਤੇ ਜਾਣ ਬਾਰੇ ਸੋਚ ਵੀ ਨਹੀਂ ਸਕਦੇ ਸਨ | ਇਸ ਮੌਕੇ ਹੋਰਨਾਂ ਤੋਂ ਰਾਜਦਵਿੰਦਰ ਸਿੰਘ ਲਾਡੀ, ਰਮੇਸ਼ ਕੁਮਾਰ ਸੋਨੂੰ, ਬੇਅੰਤ ਕੁਮਾਰ ਰੋਸ਼ਾ, ਅਜੀਤ ਸਿੰਘ ਤਿੰਬਰਪੁਰ, ਗੁਰਪ੍ਰੀਤ ਸਿੰਘ ਸਰਪੰਚ, ਬਾਬੂ ਸਿੰਘ, ਤਰਲੋਚਨ ਸਿੰਘ, ਮਾਨ ਸਿੰਘ ਪੰਚਾਇਤ ਅਫ਼ਸਰ, ਬਹਾਦਰ ਜਲਾਲ, ਸ਼ੁਭਮ ਰਘੂਵੰਸ਼ੀ, ਆਸ਼ੀਸ਼ ਕੁਮਾਰ, ਪੰਕਜ, ਸਿਮਰਨਜੋਤ ਕੌਰ, ਮਨਪ੍ਰੀਤ ਕੌਰ, ਜਸਪਾਲ ਕੌਰ, ਹਰਬੰਸ ਕੌਰ, ਮਨਜੀਤ ਕੌਰ, ਰਾਗੁਵੀਰ ਸਿੰਘ, ਨਰਿੰਦਰ ਕੌਰ, ਰਮਨਦੀਪ ਸਿੰਘ, ਪੰਚ ਗੌਰਵ, ਪੰਚ ਸੰਦੀਪ ਸਿੰਘ, ਯੂਥ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਭੰਗੂ, ਨਵਾਬ ਖ਼ਾਨ, ਬਲਵਿੰਦਰ ਸਿੰਘ ਨੰਬਰਦਾਰ, ਕੋਆਰਡੀਨੇਟਰ ਰਮਨ ਖਹਿਰਾ, ਬਲਦੇਵ ਮੰਢੌਰ, ਬਹਾਦਰ ਭੰਗੂ, ਉਜਾਗਰ ਭੰਗੂ, ਸੰਦੀਪ ਭੰਗੂ, ਜਗਤਾਰ ਸਿੰਘ ਕਾਲਾ, ਸੋਨੀ ਮਾਰਕੀਟ ਕਮੇਟੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸੀ ਪਠਾਣਾਂ 'ਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ-ਵਿਧਾਇਕ ਹੈਪੀ ਅਗਲੀ ਖ਼ਬਰ ਮਹਾਂਸੰਘ ਨੇ 42ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ
Ad Position 24