06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮਹਾਂਸੰਘ ਨੇ 42ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਬਸੀ ਪਠਾਣਾਂ, 23 ਫਰਵਰੀ (ਐਚ.ਐਸ. ਗੌਤਮ)-ਬਹਾਵਲਪੁਰ ਬਰਾਦਰੀ ਮਹਾਸੰਘ ਬਸੀ ਪਠਾਣਾਂ ਵਲੋਂ 42ਵਾਂ ਰਾਸ਼ਨ ਵੰਡ ਸਮਾਰੋਹ ਪ੍ਰਧਾਨ ਗੋਪਾਲ ਕਿ੍ਸ਼ਨ ਹਸੀਜਾ ਅਤੇ ਸੁਸ਼ੀਲ ਗਰੋਵਰ ਦੀ ਅਗਵਾਈ ਹੇਠ ਡੇਰਾ ਸੁਆਮੀ ਨਰਾਇਣ ਪੁਰੀ ਦੇਵੀ ਮੰਦਰ ਵਿਖੇ ਕਰਵਾਇਆ ਗਿਆ | ਸਮਾਰੋਹ ਦੌਰਾਨ ਮਹਾਸੰਘ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ | ਇਸ ਮੌਕੇ ਭਾਰਤੀਯ ਬਹਾਵਲਪੁਰ ਮਹਾਂਸੰਘ ਦੇ ਕੌਮੀ ਮੁੱਖ ਸਲਾਹਕਾਰ ਬਲਦੇਵ ਕਿ੍ਸ਼ਨ ਹਸੀਜਾ ਨੇ ਮੁੱਖ ਮਹਿਮਾਨ ਅਤੇ ਡੇਰਾ ਸੁਆਮੀ ਨਰਾਇਣ ਦੇਵੀ ਮੰਦਰ ਦੇ ਗੱਦੀ ਨਸ਼ੀਨ ਮਹੰਤ ਵਿਸਾਖੀ ਪੂਰੀ ਮਹਾਰਾਜ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ | ਟਰਸੱਟ ਦੇ ਚੈਅਰਮੈਨ ਵਾਸ ਦੇਵ ਨੰਦਾ ਤੇ ਪ੍ਰਧਾਨ ਸੁਸ਼ੀਲ ਕੁਮਾਰ ਗਰੋਵਰ ਨੇ ਕਿਹਾ ਕਿ ਮਹਾਸੰਘ ਵਲੋਂ ਹਰ ਮਹੀਨੇ ਰਾਸ਼ਨ ਵੰਡ ਸਮਾਰੋਹ ਤੋਂ ਇਲਾਵਾ ਖੂਨ ਜਾਂਚ ਕੈਂਪ ਵੀ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਹਾਸੰਘ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਜਾਰੀ ਰਹਿਣਗੇ | ਇਸ ਮੌਕੇ ਚੇਅਰਮੈਨ ਅਰਜੁਨ ਸੇਤੀਆ, ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਕੁਮਾਰ ਗਰੋਵਰ, ਖ਼ਜ਼ਾਨਚੀ ਰਾਮ ਲਾਲ ਕੌਸ਼ਲ, ਸਕੱਤਰ ਲਾਲੀ ਵਰਮਾ, ਸੀਨੀਅਰ ਸਰਪ੍ਰਸਤ ਮਦਨ ਲਾਲ ਟੁਲਾਨੀ, ਓਮ ਪ੍ਰਕਾਸ਼ ਥਰੇਜਾ, ਜਤਿੰਦਰ ਗੁਰਾਨੀ ਬਿੱਲੂ, ਵਾਸਦੇਵ ਨੰਦਾ, ਲੀਲਾ ਰਾਮ, ਮੰਦਰ ਕਮੇਟੀ ਦੇ ਪ੍ਰਬਧੰਕ ਅਸ਼ੋਕ ਟੁਲਾਨੀ, ਹਰੀਸ਼ ਚਾਵਲਾ, ਸਤਪਾਲ ਸਚਦੇਵਾ, ਹਰੀਸ਼ ਸ਼ਰਮਾ, ਮਹਾਂਸੰਘ ਦੇ ਜਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਮੈਂਬਰ ਪਵਨ ਮੁਖੀਜਾ, ਹਰੀ ਚੰਦ ਸ਼ਾਹ, ਕਿ੍ਸ਼ਨ ਲਾਲ ਟੁਲਾਨੀ, ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਧੀਮਾਨ, ਪ੍ਰੀਤਮ ਰੱਬੜ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬਜ਼ੁਰਗ ਕਰ ਰਹੇ ਹਨ ਯਾਤਰਾ-ਲਾਡੀ ਖਰ੍ਹੇ, ਸਤੀਸ਼ ਲਟੌਰ, ਸੋਨੂੰ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਨੇ ਯੂ.ਜੀ.ਸੀ. ਨੈੱਟ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24