17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜਲ ਸਪਲਾਈ ਕਾਮੇ ਨੇ ਵਿਭਾਗ ਦੀ ਟੈਂਕੀ 'ਤੇ ਚੜ੍ਹਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-02-2026
ਫ਼ਤਹਿਗੜ੍ਹ ਸਾਹਿਬ, 25 ਫਰਵਰੀ (ਬਲਜਿੰਦਰ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਜਲ ਸਪਲਾਈ ਸਕੀਮਾਂ ਦੇ ਨਿੱਜੀਕਰਨ ਤੇ ਪੰਚਾਇਤੀਕਰਨ ਦੇ ਵਿਰੋਧ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਅੱਜ ਇਕ ਮੁਲਾਜ਼ਮ ਸਤਨਾਮ ਸਿੰਘ ਆਪਣਾ ਰੁਜ਼ਗਾਰ ਬਚਾਉਣ ਲਈ ਉਸ ਵੇਲੇ ਵਿਭਾਗ ਦੇ ਦਫ਼ਤਰ ਵਾਲੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ ਜਦੋਂ ਬਲਾਕ ਸਰਹਿੰਦ ਦੀ ਸਕੀਮ ਹੈਂਡ ਓਵਰ ਕਰਨ ਲਈ ਮਹਿਕਮੇ ਦੇ ਅਧਿਕਾਰੀ ਪਿੰਡ ਹਰਬੰਸਪੁਰਾ ਵਿਖੇ ਪਹੁੰਚੇ ਸਨ | ਜਿਸ ਮਗਰੋਂ ਪ੍ਰਸ਼ਾਸਨ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਲਿਖਤੀ ਤੌਰ 'ਤੇ ਭਰੋਸਾ ਦੇਣ ਉਪਰੰਤ ਹੀ ਟੈਂਕੀ 'ਤੇ ਚੜਿ੍ਹਆ ਮੁਲਾਜ਼ਮ ਹੇਠਾਂ ਉੱਤਰਿਆ | ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਲੋਹਾਰੀ, ਜਨਰਲ ਸਕੱਤਰ ਕੁਲਬੀਰ ਸਿੰਘ ਦਮਹੇੜੀ, ਖ਼ਜ਼ਾਨਚੀ ਜਸਪਾਲ ਸਿੰਘ ਤੂਰਾਂ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਜੱਸੜ੍ਹਾਂ ਅਤੇ ਬਲਵੀਰ ਸ਼ਾਹ ਨੇ ਦੱਸਿਆ ਕਿ ਬਲਾਕ ਸਰਹਿੰਦ ਦੀ ਸਕੀਮ ਹੈਂਡ ਓਵਰ ਕਰਨ ਲਈ ਮਹਿਕਮੇ ਵਲੋਂ ਆਪਣੇ ਅਧਿਕਾਰੀ ਪਿੰਡ ਹਰਬੰਸਪੁਰਾ ਭੇਜੇ ਗਏ ਸਨ ਜਿਸ ਦੇ ਵਿਰੋਧ ਵਜੋਂ ਵਰਕਰ ਸਤਨਾਮ ਸਿੰਘ ਆਪਣਾ ਰੁਜ਼ਗਾਰ ਬਚਾਉਣ ਲਈ ਦਫ਼ਤਰ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰਸ਼ਾਸਨ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਲਿਖਤੀ ਭਰੋਸਾ ਦਿੱਤਾ ਕਿ ਜਦੋਂ ਤੱਕ ਕਾਰਜਕਾਰੀ ਇੰਜੀਨੀਅਰ ਨਾਲ ਇਸ ਮਸਲੇ ਨੂੰ ਲੈ ਕੇ ਮੀਟਿੰਗ ਨਹੀਂ ਹੁੰਦੀ, ਉਦੋਂ ਤੱਕ ਕੋਈ ਵੀ ਜੇ.ਈ, ਬੀ.ਆਰ. ਸੀ ਜਾਂ ਕੋਈ ਵੀ ਮੋਟੀਵੇਟਰ ਜ਼ਿਲੇ੍ਹ ਦੀ ਕਿਸੇ ਵੀ ਪੰਚਾਇਤ ਕੋਲ ਸਕੀਮ ਹੈਂਡ ਓਵਰ ਕਰਵਾਉਣ ਨਹੀਂ ਜਾਵੇਗਾ | ਉਨ੍ਹਾਂ ਵਿਭਾਗ ਨੂੰ ਸਪਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਸਕੀਮ ਦਾ ਪੰਚਾਇਤੀਕਰਨ ਜਾਂ ਕਿਸੇ ਵਰਕਰ ਦਾ ਰੁਜ਼ਗਾਰ ਖੋਹਿਆ ਜਾਂਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਮੌਕੇ ਦੇ ਅਧਿਕਾਰੀ ਹੋਣਗੇ | ਜੇਕਰ ਮੁੱਖ ਕਾਰਜਕਾਰੀ ਇੰਜੀਨੀਅਰ ਇਸ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਵਿਚ ਪਰਿਵਾਰਾਂ ਸਮੇਤ ਇਸ ਦਾ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਪੂਰਨ ਤੌਰ ਤੇ ਪੰਚਾਇਤੀਕਰਨ ਅਤੇ ਨਿੱਜੀਕਰਨ ਦਾ ਵਿਰੋਧ ਕਰਦੇ ਹਾਂ ਅਤੇ ਉਦੋਂ ਤੱਕ ਵਿਰੋਧ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੇ ਰੁਜ਼ਗਾਰ ਨੂੰ ਲੈ ਕੇ ਕੋਈ ਹਾਂ ਪੱਖੀ ਫ਼ੈਸਲਾ ਨਹੀਂ ਕਰਦੀ | ਇਸ ਮੌਕੇ 'ਤੇ ਵਰਕਰ ਸਾਥੀਆਂ ਵਿਚ ਰਣਧੀਰ ਸਿੰਘ, ਕੁਲਦੀਪ ਸਿੰਘ ਹੁਸੈਨਪੁਰ, ਜਰਨੈਲ ਸਿੰਘ ਮੁੱਲਾਂਪੁਰ, ਹਰਦੀਪ ਸਿੰਘ, ਦਵਿੰਦਰ ਸਿੰਘ ਖੰਟ, ਯਾਦਵਿੰਦਰ ਸਿੰਘ, ਗੁਰਜੰਟ ਸਿੰਘ, ਬਲਜਿੰਦਰ ਸਿੰਘ ਮਕਾਰੋਂਪੁਰ, ਗੁਰਪ੍ਰੀਤ ਸਿੰਘ ਬੈਣਾ ਬੁਲੰਦ, ਅਮਿੱਤ ਕੁਮਾਰ, ਬਿੰਦਰ ਸਿੰਘ, ਅਮਰਜੀਤ ਸਿੰਘ, ਕੇਸਰ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਕਾਲੀ ਦਲ ਦੀ ਸਰਕਾਰ ਬਣਾਉਣਾ ਲਾਜ਼ਮੀ-ਭੁੱਟਾ ਅਗਲੀ ਖ਼ਬਰ ਹਲਕਾ ਅਮਲੋਹ ਦੀ 25 ਨੂੰ ਹੋਣ ਵਾਲੀ ਰੈਲੀ, 'ਆਪ' ਸਰਕਾਰ ਦੇ ਝੂਠੇ ਵਾਅਦਿਆਂ ਤੋਂ ਪਰਦਾ ਚੁੱਕੇਗੀ-ਰਾਜੂ ਖੰਨਾ
Ad Position 24