ਅਮਲੋਹ, 25 ਫਰਵਰੀ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਅਮਲੋਹ ਅੰਦਰ 25 ਮਾਰਚ ਨੂੰ ਕੀਤੀ ਜਾਣ ਵਾਲੀ ਪੰਜਾਬ ਬਚਾਓ ਰੈਲੀ 'ਆਪ' ਸਰਕਾਰ ਵਲੋਂ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਪਰਦਾ ਚੁੱਕੇਗੀ | ਇਸ ਹੋਣ ਵਾਲੀ ਰੈਲੀ ਨੂੰ ਲੈ ਕੇ ਹਲਕਾ ਅਮਲੋਹ ਦੇ ਵਰਕਰਾਂ ਅਤੇ ਆਗੂਆਂ ਵਿਚ ਭਾਰੀ ਉਤਸ਼ਾਹ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਅੰਦਰ ਹੋਣ ਜਾ ਰਹੀ ਰੈਲੀ ਦੀ ਕਾਮਯਾਬੀ ਲਈ ਸਰਕਲ ਬੁੱਗਾ ਕਲਾਂ ਦਿਹਾਤੀ ਦੇ ਵਰਕਰਾਂ ਤੇ ਆਗੂਆਂ ਨਾਲ ਭਰਵੀਂ ਮੀਟਿੰਗ ਕਰਨ ਸਮੇਂ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਇਨ੍ਹਾਂ ਰੈਲੀਆਂ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਕੇ ਸੂਬੇ ਦੇ ਲੋਕਾਂ ਨਾਲ ਵੋਟਾਂ ਦੀ ਮੁੜ ਠੱਗੀ ਨਾ ਮਾਰ ਸਕੇ | ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਅੰਦਰ 25 ਮਾਰਚ ਨੂੰ ਹੋਣ ਵਾਲੀ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਸੰਬੋਧਨ ਕਰੇਗੀ | ਰਾਜੂ ਖੰਨਾ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਉਹ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਦੇ ਹੋਏ ਇਨ੍ਹਾਂ ਰੈਲੀਆਂ ਵਿਚ ਵੱਡੀ ਗਿਣਤੀ ਸ਼ਮੂਲੀਅਤ ਕਰਕੇ ਇਤਿਹਾਸਕ ਬਣਾਉਣ ਤਾਂ ਜੋ ਇਹ ਵੱਡੇ ਇਕੱਠ 2027 ਦਾ ਮਾਹੌਲ ਸਿਰਜ ਸਕਣ | ਇਸ ਮੀਟਿੰਗ 'ਚ ਹਰਿੰਦਰ ਸਿੰਘ ਦੀਵਾ, ਹਰਬੰਸ ਸਿੰਘ ਬਡਾਲੀ, ਜਸਵਿੰਦਰ ਸਿੰਘ ਗਰੇਵਾਲ, ਅਮਰੀਕ ਸਿੰਘ ਮੇਜੀ, ਸੱਜਣ ਸਿੰਘ ਚੌਬਦਾਰਾ, ਡਾ. ਅਰਜਨ ਸਿੰਘ, ਬਲਵੀਰ ਸਿੰਘ ਰਤਨਪਾਲੋ, ਅਮਰਜੀਤ ਸਿੰਘ ਲਾਡਪੁਰ, ਕਰਮ ਸਿੰਘ ਘੁਟੀਡ, ਸੰਮਤੀ ਮੈਂਬਰ ਅਮਨਦੀਪ ਕੁਮਾਰ ਕਪੂਰਗੜ੍ਹ, ਪਰਮਜੀਤ ਸਿੰਘ ਪੰਮੀ, ਸਾਧੂ ਸਿੰਘ ਰਤਨਪਾਲੋ, ਹਰਚੰਦ ਸਿੰਘ ਕਪੂਰਗੜ੍ਹ, ਭਗਵਾਨ ਸਿੰਘ ਹੈਪੀ ਟਿੱਬੀ, ਸ਼ੇਰ ਸਿੰਘ ਮਹਿਮੂਦਪੁਰ, ਬਲਵੀਰ ਸਿੰਘ ਕਪੂਰਗੜ੍ਹ, ਪ੍ਰਕਾਸ਼ ਸਿੰਘ ਚੌਬਦਾਰਾ, ਕਰਮਜੀਤ ਸਿੰਘ ਮਹਿਮੂਦਪੁਰ, ਜਗਤਾਰ ਸਿੰਘ ਜੱਗੀ, ਤਰਸੇਮ ਸਿੰਘ ਤੂਫ਼ਾਨ, ਭਗਵਾਨ ਸਿੰਘ ਗੱਗੀ ਸਰਪੰਚ, ਬਿੱਟੂ ਕਪੂਰਗੜ੍ਹ, ਸੰਤ ਸਿੰਘ ਲੱਲੋ, ਅਵਤਾਰ ਸਿੰਘ ਤੰਗਰਾਲਾ, ਕੁਲਵਿੰਦਰ ਸਿੰਘ ਕਾਲਾ, ਡਾ. ਪਰਮਜੀਤ ਸਿੰਘ ਹਰੀਪੁਰ, ਅਮੀਰ ਖਾਂ ਚੌਬਦਾਰਾ, ਮੁਕੰਦ ਸਿੰਘ ਫੈਜੁੱਲਾਪੁਰ, ਰੁਪਿੰਦਰ ਸਿੰਘ ਕੁੰਜਾਰੀ, ਕਿਰਨਦੀਪ ਸਿੰਘ ਘੁਟੀਂਡ, ਗਿਆਨ ਸਿੰਘ ਲੱਲੋ, ਸੁਦਾਗਰ ਸਿੰਘ ਦੀਵਾ ਤੋਂ ਇਲਾਵਾ ਸਰਕਲ ਬੁੱਗਾ ਕਲਾਂ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ |