25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਿੰਡ ਸਲੇਮਪੁਰ 'ਚ ਮੁਫ਼ਤ ਮੈਨੂਅਲ ਥਰੈਪੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 27-02-2026
ਫ਼ਤਹਿਗੜ੍ਹ ਸਾਹਿਬ, 26 ਫਰਵਰੀ (ਬਲਜਿੰਦਰ ਸਿੰਘ)-ਦੀ ਫ਼ਤਹਿਗੜ੍ਹ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਪ੍ਰੇਰਨਾ ਸਦਕਾ ਗੁਰਦੁਆਰਾ ਸਾਹਿਬ ਪਿੰਡ ਸਲੇਮਪੁਰ ਵਿਖੇ ਮੈਨੂਅਲ ਥੈਰੇਪੀ ਕੈਂਪ ਲਗਾਇਆ ਗਿਆ | ਕੈਂਪ ਦਾ ਆਯੋਜਨ ਟੀਮ ਡਾ. ਜਗਤਾਰ ਸਿੰਘ ਦੁਆਰਾ ਕੀਤਾ ਗਿਆ | ਕੈਂਪ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਹੋਈ | ਜਿਸ ਵਿਚ ਇਲਾਕੇ ਦੇ 100 ਤੋਂ ਵੱਧ ਮਰੀਜ਼ਾਂ ਨੇ ਆਪਣੇ ਸਰੀਰਕ ਦਰਦਾਂ ਤੋਂ ਰਾਹਤ ਪ੍ਰਾਪਤ ਕੀਤੀ |
ਇਸ ਦੌਰਾਨ ਸਰਵਾਈਕਲ, ਮਾਈਗ੍ਰੇਨ, ਪਿੱਠ ਦਰਦ, ਗੋਡੇ ਦਰਦ, ਮੋਢੇ, ਲੱਤਾਂ, ਬਾਂਹਾਂ ਅਤੇ ਅੱਡੀ ਦੇ ਦਰਦ ਸਮੇਤ ਵੱਖ-ਵੱਖ ਤਰ੍ਹਾਂ ਦੇ ਮਾਸ ਪੇਸ਼ੀ ਦਰਦਾਂ ਦੀ ਜਾਂਚ ਅਤੇ ਥੈਰੇਪੀ ਕੀਤੀ ਗਈ | ਇਸ ਤੋਂ ਇਲਾਵਾ ਡਿਪ੍ਰੈਸ਼ਨ, ਤਣਾਅ,ਐਂਜ਼ਾਇਟੀ ਅਤੇ ਫੋਬੀਆ ਵਰਗੀਆਂ ਸਮੱਸਿਆਵਾਂ ਲਈ ਮਾਈਾਡ-ਹੀਲਿੰਗ ਸੈਸ਼ਨ ਵੀ ਕਰਵਾਏ ਗਏ | ਇਸ ਮੌਕੇ ਡਾ. ਜਗਤਾਰ ਸਿੰਘ ਬੈਚਲਰ ਇਨ ਨੈਚੁਰੋਪੈਥੀ ਅਤੇ ਯੋਗ ਵਿਗਿਆਨ, ਡੀ.ਪੀ.ਟੀ, ਮਾਈਾਡ ਹੀਲਰ ਅਤੇ ਚਿਰੋਪ੍ਰੈਕਟਰ ਨੇ ਦੱਸਿਆ ਕਿ ਮੈਨੂਅਲ ਥੈਰੇਪੀ ਰਾਹੀਂ ਕਈ ਦਰਦਾਂ ਤੋਂ ਤੁਰੰਤ ਰਾਹਤ ਮਿਲ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਤੇ ਜਾਗਰੂਕ ਕਰਨਾ ਹੈ | ਇਸ ਮੌਕੇ 'ਤੇ ਕਰਨੈਲ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਸਤਪਾਲ ਸਿੰਘ ਪੰਚ, ਅਮਨਦੀਪ ਸਿੰਘ, ਜਗਦੀਪ ਸਿੰਘ, ਧਰਮਪਾਲ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ, ਸਵਰਨ ਸਿੰਘ, ਬਲਵੀਰ ਸਿੰਘ, ਜੀਵਨ ਸਿੰਘ, ਅਜੈਬ ਸਿੰਘ, ਡਾ. ਅਮਨਦੀਪ ਸਿੰਘ, ਨਿੱਕਾ ਸਿੰਘ, ਅਮਰਜੀਤ ਕੌਰ, ਬਿੰਦਰ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਜਸਪਾਲ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਰਣਵੀਰ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਿਮਟ 'ਵਰਸਿਟੀ ਦੀ ਵਿਦਿਆਰਥਣ ਲੀਮਾਪੋਕਪਮ ਘਨਪਿਆਰੀ ਨੇ ਸਨਸਿਲਕ ਮੈਗਾ ਮਿਸ ਨਾਰਥਈਸਟ ਦਾ ਖ਼ਿਤਾਬ ਜਿੱਤਿਆ ਅਗਲੀ ਖ਼ਬਰ 28 ਦੀ ਬਰਨਾਲਾ ਰੈਲੀ ਸੰਬੰਧੀ ਕਾਂਗਰਸੀਆਂ 'ਚ ਭਾਰੀ ਉਤਸ਼ਾਹ-ਬਲਵੀਰ ਮਿੰਟੂ, ਜੱਗੀ ਬੜੈਚਾ
Ad Position 24