ਮਾਤਾ ਗੁਜਰੀ ਕਾਲਜ ਵਿਖੇ 58ਵੇਂ ਸਾਲਾਨਾ ਖੇਡ ਮੁਕਾਬਲੇ ਕਰਵਾਏ
ਅਜੀਤ ਡੈਸਕ
06-03-2026
ਮਾਰਚ ਪਾਸਟ ਮੁਕਾਬਲੇ ਵਿਚ ਕਾਲਜ ਦੇ ਐਨ.ਐਸ.ਐਸ. ਯੂਨਿਟ, ਭਾਸ਼ਾ ਵਿਭਾਗ ਅਤੇ ਮੈਨੇਜਮੈਂਟ ਸਟੱਡੀਜ਼ ਵਿਭਾਗ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਇੰਜ. ਸੁਖਮਿੰਦਰ ਸਿੰਘ ਨੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸਾਲਾਨਾ ਖੇਡ ਮੁਕਾਬਲਿਆਂ ਦਾ ਸਫਲਤਾਪੂਰਵਕ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਮਾਤਾ ਗੁਜਰੀ ਕਾਲਜ ਸ਼੍ਰੋਮਣੀ ਕਮੇਟੀ ਦੀ ਸਿਰਮੌਰ ਸਿੱਖਿਆ ਸੰਸਥਾ ਹੈ, ਜਿਸ ਵਲੋਂ ਧਰਮ ਦੇ ਪ੍ਰਚਾਰ, ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਨਿਰੰਤਰ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਕਾਲਜ ਮੌਜੂਦਾ ਸਮੇਂ ਅਤੇ ਇਲਾਕੇ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰਦੇ ਹੋਏ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ | ਕਾਲਜ ਦੇ ਡੀਨ ਸਪੋਰਟਸ ਡਾ. ਦਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਾਲਜ ਦੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਣਮੱਤੀਆਂ ਖੇਡ ਪ੍ਰਾਪਤੀਆਂ ਬਾਰੇ ਦੱਸਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ, ਐਡਵੋਕੇਟ ਅਮਰਦੀਪ ਸਿੰਘ ਧਾਰਨੀ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਖੇਡ ਵਿਭਾਗ ਦੇ ਸਾਬਕਾ ਮੁਖੀ ਡਾ. ਪਰਮਿੰਦਰ ਕੌਰ ਰੰਧਾਵਾ, ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਜਗਪਾਲ ਸਿੰਘ, ਡਾ. ਗੁਰਬਾਜ ਸਿੰਘ, ਡਾ. ਰਸ਼ਮੀ ਅਰੋੜਾ, ਡਾ. ਕੁਲਦੀਪ ਕੌਰ, ਡਾ. ਹਰਜੀਤ ਕੌਰ, ਪ੍ਰੋ. ਬੀਰਇੰਦਰ ਸਿੰਘ ਸਰਾਓ, ਡਾ. ਸੀਮਾ ਰਾਣੀ, ਪ੍ਰੋ. ਹਰਭਿੰਦਰ ਸਿੰਘ, ਡਾ. ਪੁਸ਼ਪਿੰਦਰ ਸਿੰਘ, ਖੇਡ ਵਿਭਾਗ ਦੇ ਮੁਖੀ ਪ੍ਰੋ. ਬਲਜਿੰਦਰ ਸਿੰਘ, ਕੋਚ ਬਹਾਦਰ ਸਿੰਘ, ਕੋਚ ਜੋਗਿੰਦਰਪਾਲ ਤੇ ਹੋਰ ਪਤਵੰਤੇ ਅਤੇ ਵਿਦਿਆਰਥੀ ਹਾਜ਼ਰ ਸਨ | ਸਮਾਗਮ ਦੌਰਾਨ ਕਾਲਜ ਦੇ ਵੱਖ-ਵੱਖ ਖੇਡਾਂ ਦੇ ਕੋਚਾਂ ਅਤੇ ਪੁਰਾਣੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਖੇਡ ਮੁਕਾਬਲਿਆਂ ਵਿਚ 100-ਮੀਟਰ ਦੌੜ ਲੜਕਿਆਂ ਵਿਚ ਬੀ.ਏ. ਭਾਗ ਦੂਸਰਾ ਦੇ ਗੁਰਪ੍ਰਮਜੋਤ ਸਿੰਘ, ਬੀ.ਏ.ਜੇ.ਐਮ.ਸੀ ਭਾਗ ਪਹਿਲਾ ਦੇ ਵਿਸ਼ਾਲ ਸੈਣੀ ਤੇ ਬੀ. ਏ. ਭਾਗ ਦੂਸਰਾ ਦੇ ਸੁਖਦੇਵ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਪ੍ਰਕਾਰ 100-ਮੀਟਰ ਦੌੜ ਲੜਕੀਆਂ ਵਿਚ ਹਰਮਨਜੋਤ ਕੌਰ ਐਮ.ਸੀ.ਏ., ਜੈਸਮੀਨ ਕੌਰ ਬੀ.ਏ. ਭਾਗ ਪਹਿਲਾ ਅਤੇ ਹਰਮਨਪ੍ਰੀਤ ਕੌਰ ਬੀ. ਏ. ਭਾਗ ਪਹਿਲਾ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ | 400-ਮੀਟਰ ਲੜਕੀਆਂ ਦੀ ਦੌੜ ਵਿਚ ਬੀ.ਏ. ਭਾਗ ਪਹਿਲਾ ਦੀ ਜੈਸਮੀਨ ਕੌਰ, ਭਾਗ ਦੂਸਰਾ ਦੀ ਹਰਮਨਜੋਤ ਕੌਰ ਅਤੇ ਭਾਗ ਪਹਿਲਾ ਦੀ ਹਰਮਨਪ੍ਰੀਤ ਕੌਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ | ਡਿਸਕਸ ਥ੍ਰੋਅ ਲੜਕੀਆਂ ਦੇ ਮੁਕਾਬਲਿਆਂ ਵਿਚ ਐਮ.ਸੀ.ਏ. ਭਾਗ ਪਹਿਲਾ ਦੀ ਹਰਮਨਜੋਤ ਕੌਰ, ਬੀ.ਕਾਮ ਭਾਗ-ਪਹਿਲਾ ਦੀ ਗੁਰਲੀਨ ਕੌਰ, ਬੀ.ਏ.ਆਨਰਜ਼ ਭਾਗ-ਪਹਿਲਾ ਦੀ ਗੁਰਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਲੜਕਿਆਂ ਦੇ ਮੁਕਾਬਲਿਆਂ ਵਿਚ ਬੀ.ਏ. ਭਾਗ ਦੂਸਰਾ ਦੇ ਹੁਸਨਪੀਤ ਸਿੰਘ, ਐਮ.ਏ. ਭਾਗ ਦੂਸਰਾ ਦੇ ਰਮਨਦੀਪ ਸਿੰਘ ਅਤੇ ਬੀ. ਏ. ਭਾਗ ਪਹਿਲਾ ਦੇ ਮਨਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਜੈਵਲਿਨ ਥ੍ਰੋਅ ਲੜਕੀਆਂ ਵਿਚ ਐਮ.ਸੀ.ਏ ਭਾਗ-ਪਹਿਲਾ ਦੀ ਹਰਮਨਜੋਤ ਕੌਰ, ਬੀ.ਕਾਮ ਭਾਗ-ਪਹਿਲਾ ਦੀ ਨਵਜੋਤ ਕੌਰ, ਬੀ.ਕਾਮ. ਭਾਗ-ਪਹਿਲਾ ਦੀ ਗੁਰਲੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ | ਲੜਕਿਆਂ ਵਿਚ ਬੀ.ਏ. ਭਾਗ ਪਹਿਲਾ ਦੇ ਗੌਰਵ ਕੁਮਾਰ, ਐਮ.ਐਸ.ਸੀ ਭਾਗ-ਪਹਿਲਾ ਦੇ ਯੋਗਸ਼, ਬੀ.ਏ. ਭਾਗ-ਪਹਿਲਾ ਦੇ ਅਰਸ਼ਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ |