04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਇਕਬਾਲ ਸਿੰਘ ਸਭਰਵਾਲ ਸੀਨੀਅਰ ਸਿਟੀਜ਼ਨ ਕੌਂਸਲ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 06-03-2026
ਰਾਜਪੁਰਾ, 5 ਮਾਰਚ (ਜੀ.ਪੀ. ਸਿੰਘ)-ਸਥਾਨਕ ਸਿਟੀਜ਼ਨ ਕੌਂਸਲ ਭਵਨ ਵਿਖੇ ਸੀਨੀਅਰ ਸਿਟੀਜ਼ਨ ਕਾੌਸਲ ਦੀ ਪ੍ਰਧਾਨ ਦੀ ਚੋਣ ਸਬੰਧੀ ਇਕ ਬੈਠਕ ਪ੍ਰਧਾਨ ਰਤਨ ਸ਼ਰਮਾ ਦੀ ਅਗਵਾਈ 'ਚ ਹੋਈ | ਜਿਸ ਵਿਚ ਸਾਲ 2026-27 ਲਈ ਇਕਬਾਲ ਸਿੰਘ ਸਭਰਵਾਲ ਨੂੰ ਕੌਂਸਲ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ | ਇਸ ਚੋਣ ਲਈ ਬਣਾਏ ਗਏ ਚੋਣ ਅਧਿਕਾਰੀ ਜਸਪਾਲ ਸਿੰਘ, ਸਹਾਇਕ ਚੋਣ ਅਧਿਕਾਰੀ ਗੁਰਦਰਸ਼ਨ ਸਿੰਘ ਬਾਜਵਾ ਅਤੇ ਸਹਾਇਕ ਅਸ਼ੋਕ ਕੁਮਾਰ ਸ਼ਾਹੀ ਨੇ ਦੱਸਿਆ ਕਿ ਅੱਜ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਸਿਰਫ਼ ਇਕਬਾਲ ਸਿੰਘ ਸਭਰਵਾਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਤੇ ਨਿਰਧਾਰਿਤ ਸਮਾਂ ਬੀਤਣ ਬਾਅਦ ਜਦੋਂ ਕੋਈ ਹੋਰ ਉਮੀਦਵਾਰ ਮੈਦਾਨ ਵਿਚ ਨਹੀਂ ਆਇਆ ਤਾਂ ਇਕਬਾਲ ਸਿੰਘ ਸਭਰਵਾਲ ਨੂੰ ਸੀਨੀਅਰ ਸਿਟੀਜ਼ਨ ਕੌਂਸਲ ਦਾ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਐਲਾਨਿਆ ਜਾਂਦਾ ਹੈ ਅਤੇ ਆਪਣੀ ਕਾਰਜਕਾਰਨੀ ਚੁਣਨ ਦਾ ਅਧਿਕਾਰ ਦਿੱਤਾ ਜਾਂਦਾ ਹੈ | ਇਸ ਮੌਕੇ ਸਭਰਵਾਲ ਨੇ ਕਿਹਾ ਕਿ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਸੰਸਥਾ ਦੀ ਸੇਵਾ ਕਰਾਂਗਾ ਅਤੇ ਆਪਣੀ ਕਾਰਜਕਾਰਨੀ ਅਗਲੇ ਸਮੇਂ ਵਿਚ ਐਲਾਨ ਕਰਨਗੇ | ਇਸ ਮੌਕੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਖੁਰਾਨਾ ਸੀਨੀਅਰ ਉਪ ਪ੍ਰਧਾਨ ਪੰਜਾਬ ਫੈਡਰੇਸ਼ਨ, ਸਾਬਕਾ ਪ੍ਰਧਾਨ ਰਤਨ ਸ਼ਰਮਾ, ਕੁਲਬੀਰ ਸਿੰਘ ਚੱਢਾ, ਡਾ ਗੁਰਵਿੰਦਰ ਅਮਨ, ਦਾਤਾਰ ਸਿੰਘ ਭਾਟੀਆ, ਓਮ ਪ੍ਰਕਾਸ਼ ਮਦਾਨ, ਜਸਬੀਰ ਸਿੰਘ ਚੀਮਾ, ਜੇ.ਪੀ. ਚੌਹਾਨ, ਰਮੇਸ਼ ਗੁਪਤਾ, ਸੁਰਿੰਦਰ ਸੋਹਣਾ, ਸੋਮ ਨਾਥ ਓਬਰਾਏ, ਦਲਜੀਤ ਸਿੰਘ ਸ਼ਾਂਤ, ਰਣਜੀਤ ਸਿੰਘ ਨਿਰੰਕਾਰੀ, ਸੁਰੇਸ਼ ਕੱਕੜ, ਪ੍ਰਭ ਦਿਆਲ ਚੋਪੜਾ, ਵੇਦ ਪ੍ਰਕਾਸ਼ ਚਾਵਲਾ ਸਮੇਤ ਵੱਡੀ ਗਿਣਤੀ 'ਚ ਮਾੈਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ 58ਵੇਂ ਸਾਲਾਨਾ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਰਾਜਪੁਰਾ ਵਿਖੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ
Ad Position 24